ਅਸਾਮ: 1500 ਕਿਲੋਗ੍ਰਾਮ ਦੇ ਕਰੀਬ ਨਸ਼ੀਲੇ ਪਦਾਰਥ ਜ਼ਬਤ, 3 ਗ੍ਰਿਫ਼ਤਾਰ
ਗੁਹਾਟੀ, 17 ਮਈ
ਅਸਾਮ ਪੁਲੀਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿਚ ਲਗਪਗ 1,500 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ‘ਐਕਸ’ ’ਤੇ ਦੋ ਵੱਡੀਆਂ ਕਾਰਵਾਈਆਂ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ, "ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਗੋਲਾਘਾਟ ਪੁਲੀਸ ਨੇ 3 ਕਰੋੜ ਰੁਪਏ ਦੀ 512.58 ਗ੍ਰਾਮ ਹੈਰੋਇਨ ਜ਼ਬਤ ਕੀਤੀ ਅਤੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਉਨ੍ਹਾਂ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਕੋਕਰਾਝਾਰ ਪੁਲੀਸ ਵੱਲੋਂ 963.19 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਾਡੀ ਨਿਰੰਤਰ ਮੁਹਿੰਮ ਜਾਰੀ ਰਹੇਗੀ। -ਪੀਟੀਆਈ
Major Drug Busts by @assampolice 🚔
In two separate operations,
✅ @golaghatpolice seized 512.58g of heroin worth ₹3 crore and arrested 3 people
✅@kokrajharpolice seized
963.19 kg of ganja
Our relentless pursuit against drugs will continue.#AssamAgainstDrugs pic.twitter.com/nWuq9MQg4G
— Himanta Biswa Sarma (@himantabiswa) May 16, 2025