ਅਸਾਮ: ਢਿੱਗਾਂ ਖਿਸਕਣ ਕਾਰਨ ਬੱਚਿਆਂ ਸਮੇਤ 5 ਦੀ ਮੌਤ
ਗੁਹਾਟੀ, 31 ਮਈ ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ 9:00 ਵਜੇ ਜਾਰੀ...
Advertisement
ਗੁਹਾਟੀ, 31 ਮਈ
ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ASDMA) ਨੇ ਰਿਪੋਰਟ ਦਿੱਤੀ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ 9:00 ਵਜੇ ਜਾਰੀ ਕੀਤੀ ਗਈ ਇੱਕ ਮੁੱਢਲੀ ਰਿਪੋਰਟ ਦੇ ਅਨੁਸਾਰ ਸ਼ਹਿਰੀ ਖੇਤਰ ਵਿਚ ਹੜ੍ਹ ਨੇ ਤਿੰਨ ਜ਼ਿਲ੍ਹਿਆਂ ਕਾਮਰੂਪ, ਕਾਮਰੂਪ (ਮੈਟਰੋ) ਅਤੇ ਕਛਾਰ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਲਗਪਗ 10,150 ਲੋਕ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਬੀਤੇ ਦਿਨ ਗੁਹਾਟੀ ਵਿੱਚ ਤਿੰਨ ਜਗ੍ਹਾਂ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। -ਏਐੱਨਆਈ
Advertisement
Advertisement
×