ਅਸਾਮ: ਨਗਾਓਂ ਵਿੱਚ 4.3 ਸ਼ਿੱਦਤ ਦਾ ਭੂਚਾਲ
ਅਸਾਮ ਦੇ ਨਗਾਓਂ ਵਿੱਚ ਸੋਮਵਾਰ ਨੂੰ 4.3 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਇਸ ਮਹੀਨੇ ਆਇਆ ਸੱਤਵਾਂ ਅਤੇ ਜ਼ਿਲ੍ਹੇ ਵਿੱਚ ਤੀਜਾ ਭੂਚਾਲ ਹੈ। ਹਾਲਾਂਕਿ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।...
Advertisement
ਅਸਾਮ ਦੇ ਨਗਾਓਂ ਵਿੱਚ ਸੋਮਵਾਰ ਨੂੰ 4.3 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਇਸ ਮਹੀਨੇ ਆਇਆ ਸੱਤਵਾਂ ਅਤੇ ਜ਼ਿਲ੍ਹੇ ਵਿੱਚ ਤੀਜਾ ਭੂਚਾਲ ਹੈ। ਹਾਲਾਂਕਿ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਰਿਕਟਰ ਪੈਮਾਨੇ 'ਤੇ 4.3 ਸ਼ਿੱਦਤ ਦਾ ਤਾਜ਼ਾ ਭੂਚਾਲ ਦੁਪਹਿਰ 12.09 ਵਜੇ 35 ਕਿਲੋਮੀਟਰ ਦੀ ਡੂੰਘਾਈ 'ਤੇ ਦਰਜ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਨਾਗਾਓਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮਹਿਸੂਸ ਕੀਤੇ ਗਏ। 7 ਅਗਸਤ ਨੂੰ 3.8 ਸ਼ਿੱਦਤ ਦੇ ਭੂਚਾਲ ਦੇ ਝਟਕੇ ਅਤੇ ਅਗਲੇ ਦਿਨ 2.8 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ ਨਾਲ ਇਸ ਮਹੀਨੇ ਨਾਗਾਓਂ ਵਿੱਚ ਇਹ ਤੀਜਾ ਭੂਚਾਲ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਅਸਾਮ ਵਿੱਚ ਕੁੱਲ ਸੱਤ ਭੂਚਾਲ ਰਿਕਾਰਡ ਕੀਤੇ ਗਏ ਹਨ। ਉੱਤਰ-ਪੂਰਬੀ ਰਾਜ ਉੱਚ ਭੂਚਾਲ ਵਾਲੇ ਖੇਤਰ ਵਿੱਚ ਆਉਂਦੇ ਹਨ। -ਪੀਟੀਆਈ
Advertisement
Advertisement
×