DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਂ ਜਦੋਂ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ‘ਵੋਟ ਅਧਿਕਾਰ’ ਨਹੀਂ ਖੋਹਣ ਦੇਵਾਂਗੀ: ਮਮਤਾ ਬੈਨਰਜੀ

Won't let anyone take away people's voting right till I am alive: Mamata; ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਭਾਜਪਾ ’ਤੇ ‘ਭਾਸ਼ਾਈ ਅਤਿਵਾਦ’ ਫੈਲਾਉਣ ਦਾ ਦੋਸ਼ ਲਾਇਆ
  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉਹ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਣਗੇ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਬੰਗਾਲੀਆਂ ’ਤੇ ‘ਭਾਸ਼ਾਈ ਅਤਿਵਾਦ’ ਫੈਲਾ ਰਹੀ ਹੈ।  ਕੋਲਕਾਤਾ ’ਚ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਵੋਟਰ ਸੂਚੀਆਂ ਵਿੱਚ ਵੋਟਰਾਂ ਦੇ ਨਾਮ ਹਟਾਉਣ ਮਨਸ਼ੇ ਨਾਲ ਸਰਵੇਖਣ ਕਰਨ ਲਈ ਪੂਰੇ ਦੇਸ਼ ’ਚੋਂ 500 ਤੋਂ ਵੱਧ ਟੀਮਾਂ ਪੱਛਮੀ ਬੰਗਾਲ ’ਚ ਤਾਇਨਾਤ ਕੀਤੀਆਂ ਹਨ।

ਉਨ੍ਹਾਂ ਨੇ ਆਖਿਆ, ‘‘ਤੁਹਾਨੂੰ ਖ਼ੁਦ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਨਾਮ ਹੁਣ ਵੋਟਰ ਸੂਚੀ ਵਿੱਚ ਹੈ ਜਾਂ ਇਹ ਵੋਟਰ ਸੂਚੀ ਵਿੱਚੋਂ ਕੱਟ ਦਿੱਤਾ ਗਿਆ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਕੋਲ ਆਧਾਰ ਕਾਰਡ ਹੈ।’’

Advertisement

Chief Minister Mamata Banerjee ਨੇ ਕਿਹਾ, ‘‘ਮੈਂ ਜਦੋਂ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਵਾਂਗੀ।’’ ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸੂੁਬਾ ਸਰਕਾਰ ਦੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਬੈਨਰਜੀ ਨੇ ਦਾਅਵਾ ਕੀਤਾ, ‘‘ ਚੋਣ ਕਮਿਸ਼ਨ ਸਾਡੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ।  ਇਸ (Election Commission) ਦਾ ਅਧਿਕਾਰ ਖੇਤਰ ਸਿਰਫ ਚੋਣਾਂ ਦੌਰਾਨ ਤਿੰਨ ਮਹੀਨਿਆਂ  ਤੱਕ ਹੈ, ਪੂਰਾ ਸਾਲ ਨਹੀਂ।’’ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ  ਭਾਜਪਾ ਆਜ਼ਾਦੀ ਦੀ ਲੜਾਈ ’ਚ ਬੰਗਾਲੀਆਂ ਪਾਏ ਗਏ ਯੋਗਦਾਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਜੇਕਰ ਬੰਗਾਲੀ ਭਾਸ਼ਾ Bengali language ਨਹੀਂ ਹੈ ਤਾਂ national anthem and national song ਕਿਹੜੀ ਭਾਸ਼ਾ ਵਿੱਚ ਲਿਖੇ ਗਏ ਹਨ? ਉਹ ਲੋਕ ਚਾਹੁੰਦੇ ਨੇ ਆਜ਼ਾਦੀ ਦੀ ਲੜਾਈ ’ਚ ਬੰਗਾਲੀਆਂ ਵੱਲੋਂ ਨਿਭਾਈ ਭੂਮਿਕਾ ਨੂੰ ਭੁਲਾ ਦੇਈਏ। ਅਸੀਂ ਇਸ ਭਾਸ਼ਾਈ ਅਤਿਵਾਦ ਨੂੰ ਸਹਿਣ ਨਹੀਂ ਕਰਾਂਗੇ।’’  PTI 

ਸੀਪੀਆਈ(ਐੱਮ) ਦੀ ਅਗਵਾਈ ਵਾਲੀ ਖੱਬੇਪੱਖੀ ਧਿਰ ’ਤੇ ਨਿਸ਼ਾਨਾ ਸੇਧਿਆ

 ਤ੍ਰਿਣਮੂਲ ਕਾਂਗਰਸ TMC ਮੁਖੀ ਨੇ   ਸੀਪੀਆਈ(ਐੱਮ) CPI(M) ਦੀ ਅਗਵਾਈ ਵਾਲੀ ਖੱਬੇਪੱਖੀ ਧਿਰ ’ਤੇ ਵੀ ਨਿਸ਼ਾਨਾ ਸੇਧਿਆ ਅਤੇ ਦੋਸ਼ ਲਾਇਆ ਕਿ ਉਹ (ਖੱਬੇਪੱਖੀ ਪਾਰਟੀ)   ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਾਜਪਾ ਨਾਲ ‘ਹੱਥ ਮਿਲਾ ਰਹੀ ਹੈ।’’ ਬੈਨਰਜੀ ਇਹ ਕਿਹਾ, ‘‘ਕੇਰਲਾ ਦੀ  CPI(M) ਸਰਕਾਰ ਦਾਅਵਾ ਕਰ ਰਹੀ ਹੈ ਕਿ  Netaji Subhas Chandra Bose ਅੰਗਰੇਜ਼ਾਂ ਤੋਂ ਡਰ ਕੇ ਦੇਸ਼ ਛੱਡ ਕੇ ਭੱਜ ਗਏ ਸਨ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ।’’   

Advertisement
×