ਕੌਂਸਲਰ ਹੱਤਿਆ ਮਾਮਲੇ ’ਚ ਅਰੁਣ ਗਾਵਲੀ ਨੂੰ ਜ਼ਮਾਨਤ
ਸੁਪਰੀਮ ਕੋਰਟ ਨੇ ਇਕ ਕੌਂਸਲਰ ਦੀ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਰੁਣ ਗਾਵਲੀ ਨੂੰ ਅੱਜ ਜ਼ਮਾਨਤ ਦੇ ਦਿੱਤੀ। ਸਿਖ਼ਰਲੀ ਅਦਾਲਤ ਨੇ ਗਾਵਲੀ ਦੀ ਲੰਬੀ ਸਜ਼ਾ ਨੂੰ ਦੇਖਦੇ ਹੋਏ ਜ਼ਮਾਨਤ ਮਨਜ਼ੂਰ ਕਰ ਲਈ। ਗੈਂਗਸਟਰ ਤੋਂ...
Advertisement
ਸੁਪਰੀਮ ਕੋਰਟ ਨੇ ਇਕ ਕੌਂਸਲਰ ਦੀ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਰੁਣ ਗਾਵਲੀ ਨੂੰ ਅੱਜ ਜ਼ਮਾਨਤ ਦੇ ਦਿੱਤੀ। ਸਿਖ਼ਰਲੀ ਅਦਾਲਤ ਨੇ ਗਾਵਲੀ ਦੀ ਲੰਬੀ ਸਜ਼ਾ ਨੂੰ ਦੇਖਦੇ ਹੋਏ ਜ਼ਮਾਨਤ ਮਨਜ਼ੂਰ ਕਰ ਲਈ।
ਗੈਂਗਸਟਰ ਤੋਂ ਨੇਤਾ ਬਣਿਆ ਗਾਵਲੀ 2007 ਵਿੱਚ ਮੁੰਬਈ ਦੇ ਸ਼ਿਵ ਸੈਨਾ (ਅਣਵੰਡੀ) ਦੇ ਕੌਂਸਲਰ ਕਮਲਾਕਰ ਜਾਮਸਾਂਡੇਕਰ ਦੀ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਗਾਵਲੀ 17 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਅਪੀਲ ਉਸ ਕੋਲ ਪੈਂਡਿੰਗ ਪਈ ਹੈ।
Advertisement
ਬੈਂਚ ਨੇ ਕਿਹਾ, ‘‘ਪਟੀਸ਼ਨਰ 17 ਸਾਲ ਅਤੇ ਤਿੰਨ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ। ਅਸੀਂ ਇਸ ਤੱਥ ’ਤੇ ਵੀ ਗੌਰ ਕਰਦੇ ਹਾਂ ਕਿ ਉਹ 76 ਸਾਲ ਦਾ ਹੈ।’’ ਸਿਖ਼ਰਲੀ ਅਦਾਲਤ ਨੇ ਗਾਵਲੀ ਨੂੰ ਹੇਠਲੀ ਅਦਾਲਤ ਵੱਲੋਂ ਨਿਰਧਾਰਤ ਨੇਮਾਂ ਅਤੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ।
Advertisement
×