ਦਿੱਲੀ ਵਿੱਚ ਪਵੇਗਾ ਨਕਲੀ ਮੀਂਹ, ਜਾਣੋ ਕਿਵੇਂ
ਪ੍ਰਦੂਸ਼ਣ ਨੂੰ ਘਟਾਉਣ ਲਈ ਉੱਤਰ-ਪੱਛਮੀ ਦਿੱਲੀ ਵਿੱਚ ਕਲਾਊਡ ਸੀਡਿੰਗ ਦੇ ਪੰਜ ਟ੍ਰਾਇਲ ਦੀ ਯੋਜਨਾ ਬਣਾਈ ਗਈ ਹੈ
ਬੁਰਾੜੀ ਉੱਪਰ ਕੀਤੀ ਗਈ ਇੱਕ ਟਰਾਇਲ ਉਡਾਣ ਨੇ ਸਿਸਟਮ ਦੀ ਸਫਲਤਾਪੂਰਵਕ ਜਾਂਚ ਕੀਤੀ, ਜਿਸ ਵਿੱਚ ਬੱਦਲਾਂ ਵਿੱਚ ਸਿਲਵਰ ਆਇਓਡਾਈਡ ਅਤੇ ਸੋਡੀਅਮ ਕਲੋਰਾਈਡ ਛੱਡਿਆ ਗਿਆ। ਇਸ ਸਬੰਧੀ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਕਸ ’ਤੇ ਵੀਡੀਓ ਸਾਂਝੀ ਕਰਦਿਆਂ ਪ੍ਰੋਜੈਕਟ ਬਾਰੇ ਚਰਚਾ ਵੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਇਹ ਪ੍ਰੋਜੈਕਟ ਦਿੱਲੀ ਸਰਕਾਰ ਅਤੇ ਆਈਆਈਟੀ-ਕਾਨਪੁਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਆਈਐੱਮਡੀ ਅਤੇ ਆਈਆਈਟੀਐੱਮ ਪੁਣੇ ਦਾ ਸਮਰਥਨ ਪ੍ਰਾਪਤ ਹੈ।
ਦੀਵਾਲੀ ਤੋਂ ਬਾਅਦ ਧੁੰਦ ਦੇ ਮੌਸਮ ਦੌਰਾਨ ਪਾਰਟੀਕੁਲੇਟ ਪ੍ਰਦੂਸ਼ਣ ਨੂੰ ਘਟਾਉਣ ਲਈ ਉੱਤਰ-ਪੱਛਮੀ ਦਿੱਲੀ ਵਿੱਚ ਕਲਾਊਡ ਸੀਡਿੰਗ ਦੇ ਪੰਜ ਟਰਾਇਲ ਦੀ ਯੋਜਨਾ ਬਣਾਈ ਗਈ ਹੈ। ਇਸ ਕਾਰਵਾਈ ਨੂੰ ਡੀਜੀਸੀਏ ਤੋਂ ਪ੍ਰਵਾਨਗੀ ਮਿਲੀ ਹੈ ਅਤੇ ਇਹ ਸਖ਼ਤ ਸੁਰੱਖਿਆ ਅਤੇ ਹਵਾਈ ਆਵਾਜਾਈ ਪ੍ਰੋਟੋਕੋਲਾਂ ਦੀ ਪਾਲਣਾ ਕਰਦੀ ਹੈ।
ਜਾਣੋ ਨਕਲੀ ਮੀਂਹ ਕਿਵੇਂ ਕੰਮ ਕਰਦਾ ਹੈ
ਇਹ ਕਣ ਕੇਂਦਰਕ nuclei ਵਜੋਂ ਕੰਮ ਕਰਦੇ ਹਨ, ਜਿਸ ਨਾਲ ਪਾਣੀ ਦੀਆਂ ਬੂੰਦਾਂ ਨੂੰ ਸੰਘਣਾ ਹੋਣ ਅਤੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਨਾਲ ਮੀਂਹ ਦੀਆਂ ਬੂੰਦਾਂ ਬਣਦੀਆਂ ਹਨ।
ਮੀਂਂਹ ਬੱਦਲਾਂ ਵਿੱਚ ਲੋੜੀਂਦੀ ਨਮੀ ’ਤੇ ਨਿਰਭਰ ਕਰਦਾ ਹੈ, ਜੋ ਆਮ ਤੌਰ ’ਤੇ 50 ਫੀਸਦੀ ਜਾਂ ਇਸ ਤੋਂ ਵੱਧ ਹੁੰਦੀ ਹੈ। ਪਾਇਰੋਟੈਕਨਿਕ ਫਲੇਅਰਜ਼ ਨਾਲ ਲੈਸ ਹਵਾਈ ਜਹਾਜ਼ ਨਿਸ਼ਾਨਾ ਖੇਤਰਾਂ ਉੱਤੇ ਸੁਰੱਖਿਅਤ ਢੰਗ ਨਾਲ ਇਹਨਾਂ ਪਦਾਰਥਾਂ ਨੂੰ ਖਿੰਡਾਉਂਦੇ ਹਨ।
ਪ੍ਰਸ਼ਾਸਨ ਦੀ ਇਹ ਪਹਿਲਕਦਮੀ ਵਾਤਾਵਰਨ ਵਿੱਚੋਂ ਪਾਰਟੀਕੁਲੇਟ ਮੈਟਰ ਨੂੰ ਧੋਣ ਦੀ ਕੋਸ਼ਿਸ਼ ਕਰਕੇ ਦਿੱਲੀ ਦੇ ਸਰਦ ਰੁੱਤ ਦੇ ਪ੍ਰਦੂਸ਼ਣ ਨਾਲ ਲੜਨ ਲਈ ਇੱਕ ਵਿਗਿਆਨਕ ਪਹੁੰਚ ਨੂੰ ਦਰਸਾਉਂਦੀ ਹੈ।

