ਅਨੰਤ ਅੰਬਾਨੀ ਦੇ ਵਿਆਹ ਮੌਕੇ ਬੰਬ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਮੁੰਬਈ, 16 ਜੁਲਾਈ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿਚ ਬੰਬ ਦੀ ਧਮਕੀ ਸਬੰਧੀ ਪਾਈ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ ਵਿਚ ਮੁੰਬਈ ਪੁਲੀਸ ਨੇ 32 ਸਾਲਾਂ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਇਕ 'ਐਕਸ' ਪੋਸਟ...
Advertisement
ਮੁੰਬਈ, 16 ਜੁਲਾਈ
ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਸਮਾਗਮ ਵਿਚ ਬੰਬ ਦੀ ਧਮਕੀ ਸਬੰਧੀ ਪਾਈ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ ਵਿਚ ਮੁੰਬਈ ਪੁਲੀਸ ਨੇ 32 ਸਾਲਾਂ ਇੰਜੀਨੀਅਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਇਕ 'ਐਕਸ' ਪੋਸਟ ਵਿਚ ਕਿਹਾ ਗਿਆ ਸੀ ਕਿ ''ਮੈਂ ਸੋਚ ਰਿਹਾ ਹਾਂ ਕਿ ਅੰਬਾਨੀ ਦੇ ਵਿਆਹ ਵਿਚ ਬੰਬ ਫਟਣ ਤੋਂ ਬਾਅਦ ਕੱਲ੍ਹ ਅੱਧੀ ਦੁਨੀਆ ਉਲਟ ਜਾਵੇਗੀ, ਇਕ ਪਿੰਨ ਕੋਡ ਵਿਚ ਅਰਬਾਂ ਡਾਲਰ।'' ਅਧਿਕਾਰੀਆਂ ਨੇ ਕਿਹਾ ਕਿ ਇਹ ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਹਾਈ ਅਲਰਟ 'ਤੇ ਸੀ, ਜਾਂਚ ਦੌਰਾਨ ਪਤਾ ਲੱਗਿਆ ਕਿ ਖਾਤਾ ਚਲਾਉਣ ਵਾਲਾ ਵਿਅਕਤੀ ਵਿਰਲ ਸ਼ਾਹ ਵਡੋਦਰਾ ਤੋਂ ਹੈ ਜਿਸਨੂੰ ਗ੍ਰਿਫ਼ਤਾਰ ਕਰ ਮੁੰਬਈ ਲਿਜਾਇਆ ਗਿਆ ਹੈ। -ਪੀਟੀਆਈ
Advertisement
Advertisement
Advertisement
×

