ਥਲ ਸੈਨਾ ਮੁਖੀ ਵੱਲੋਂ ਬੀਐੱਸਐੱਫ ਦੀ ਮਹਿਲਾ ਅਧਿਕਾਰੀ ਦਾ ਸਨਮਾਨ
‘ਅਪਰੇਸ਼ਨ ਸਿੰਧੂਰ’ ਦੌਰਾਨ ਨਿਭਾਈ ਭੂਮਿਕਾ ਲਈ ਨੀਮ ਫੌ਼ਜੀ ਬਲ ਤੇ ਸਾਬਕਾ ਸੈਨਿਕਾਂ ਦੀ ਸ਼ਲਾਘਾ
Advertisement
ਜੰਮੂ, 31 ਮਈ
ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਬੀਐੱਸਐੱਫ ਦੀ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ ਦਾ ਸਨਮਾਨ ਕੀਤਾ ਅਤੇ ‘ਅਪਰੇਸ਼ਨ ਸਿੰਧੂਰ’ ਦੌਰਾਨ ਨਿਭਾਈ ਭੂਮਿਕਾ ਲਈ ਨੀਮ ਫੌਜੀ ਬਲ ਤੇ ਸਾਬਕਾ ਸੈਨਿਕਾਂ ਦੀ ਸ਼ਲਾਘਾ ਕੀਤੀ। ਥਲ ਸੈਨਾ ਮੁਖੀ ਲੰਘੇ ਵੀਰਵਾਰ ਦੋ ਰੋਜ਼ਾ ਦੌਰੇ ’ਤੇ ਜੰਮੂ ਪੁੱਜੇ ਸਨ ਅਤੇ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠਲੀ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ’ਚ ਹਿੱਸਾ ਲਿਆ ਸੀ। ਜਨਰਲ ਦਿਵੇਦੀ ਨੇ ਜੰਮੂ ਕਸ਼ਮੀਰ ਦੇ ਪਰਗਵਾਲ ਸੈਕਟਰ ’ਚ ਜੰਗੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਟਾਈਗਰ ਡਿਵੀਜ਼ਨ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ‘ਅਪਰੇਸ਼ਨ ਸਿੰਧੂਰ’ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸੈਨਿਕਾਂ ਦੀ ਸ਼ਲਾਘਾ ਕੀਤੀ। ਭਾਰਤੀ ਸੈਨਾ ਦੇ ਵਧੀਕ ਲੋਕ ਸੂਚਨਾ ਡਾਇਰੈਕਟੋਰੇਟ ਜਨਰਲ ਨੇ ਅੱਜ ਐੱਕਸ ’ਤੇ ਲਿਖਿਆ, ‘ਉਨ੍ਹਾਂ ਉਭਰਦੇ ਸੁਰੱਖਿਆ ਹਾਲਾਤ ਪ੍ਰਤੀ ਚੌਕਸ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ।’ -ਪੀਟੀਆਈ
Advertisement
Advertisement