ਕਣਕ ਦੀ ਬੀਜਾਈ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 5.1 ਲੱਖ ਹੈਕਟੇਅਰ ਘਟਿਆ: ਖੇਤੀ ਮੰਤਰਾਲਾ
ਨਵੀਂ ਦਿੱਲੀ, 17 ਨਵੰਬਰ ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੱਲ ਰਹੇ ਹਾੜ੍ਹੀ (ਸਰਦੀਆਂ ਦੀ ਬੀਜਾਈ) ਸੀਜ਼ਨ ਦੌਰਾਨ ਹੁਣ ਤੱਕ ਕਣਕ ਦਾ ਰਕਬਾ 5 ਫੀਸਦੀ ਘਟ ਕੇ 86.02 ਲੱਖ ਹੈਕਟੇਅਰ ਰਹਿ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਕਣਕ ਦਾ ਬੀਜਾਈ...
Advertisement
ਨਵੀਂ ਦਿੱਲੀ, 17 ਨਵੰਬਰ
ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੱਲ ਰਹੇ ਹਾੜ੍ਹੀ (ਸਰਦੀਆਂ ਦੀ ਬੀਜਾਈ) ਸੀਜ਼ਨ ਦੌਰਾਨ ਹੁਣ ਤੱਕ ਕਣਕ ਦਾ ਰਕਬਾ 5 ਫੀਸਦੀ ਘਟ ਕੇ 86.02 ਲੱਖ ਹੈਕਟੇਅਰ ਰਹਿ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਕਣਕ ਦਾ ਬੀਜਾਈ ਰਕਬਾ 91.02 ਲੱਖ ਹੈਕਟੇਅਰ ਸੀ। ਮੰਤਰਾਲੇ ਨੇ ਕਿਹਾ, ‘ਪਿਛਲੇ ਸਾਲ ਇਸ ਸਮੇਂ ਦੌਰਾਨ 91.02 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ 86.02 ਲੱਖ ਹੈਕਟੇਅਰ ਬੀਜਾਈ ਹੋਈ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 5.01 ਲੱਖ ਹੈਕਟੇਅਰ ਘੱਟ ਬੀਜਾਈ ਹੋਈ ਹੈ। ਉੱਤਰ ਪ੍ਰਦੇਸ਼ (3.87 ਲੱਖ ਹੈਕਟੇਅਰ), ਪੰਜਾਬ (2.28 ਲੱਖ ਹੈਕਟੇਅਰ), ਹਰਿਆਣਾ (2.14 ਲੱਖ ਹੈਕਟੇਅਰ) ਅਤੇ ਗੁਜਰਾਤ (0.71 ਲੱਖ ਹੈਕਟੇਅਰ) ਵਿੱਚ ਕਣਕ ਦੀ ਬੀਜਾਈ ਹੇਠਲਾ ਰਕਬਾ ਘਟਿਆ ਹੈ, ਜਦ ਕਿ ਮੱਧ ਪ੍ਰਦੇਸ਼ (3.44 ਲੱਖ ਹੈਕਟੇਅਰ) ਅਤੇ ਰਾਜਸਥਾਨ (0.68 ਲੱਖ ਹੈਕਟੇਅਰ) ’ਚ ਬੀਜਾਈ ਵੱਧ ਹੋਈ ਹੈ।
Advertisement
Advertisement
×