ਉੱਤਰ ਪ੍ਰਦੇਸ਼ ਤੇ ਗੁਜਰਾਤ ਤੋਂ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਉੱਤਰ ਪ੍ਰਦੇਸ਼ ਅਤੇ ਗੁਜਰਾਤ ਤੋਂ ਮੁੱਖ ਸਾਉਣੀ ਦੀਆਂ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਅਤੇ ਗੁਜਰਾਤ ਦੇ...
Advertisement
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਉੱਤਰ ਪ੍ਰਦੇਸ਼ ਅਤੇ ਗੁਜਰਾਤ ਤੋਂ ਮੁੱਖ ਸਾਉਣੀ ਦੀਆਂ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਅਤੇ ਗੁਜਰਾਤ ਦੇ ਖੇਤੀਬਾੜੀ ਮੰਤਰੀ ਰਾਘਵਜੀ ਪਟੇਲ ਨਾਲ ਹੋਈ ਵਰਚੁਅਲ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਹੋਏ ਸਮਝੌਤੇ ਤਹਿਤ ਕੇਂਦਰ ਸਰਕਾਰ ਉੱਤਰ ਪ੍ਰਦੇਸ਼ ਤੋਂ ਲਗਪਗ 2.27 ਲੱਖ ਟਨ ਮਾਂਹ, 1.13 ਲੱਖ ਟਨ ਅਰਹਰ, 1,983 ਟਨ ਮੂੰਗੀ, 30,410 ਟਨ ਤਿਲ ਅਤੇ 99,438 ਟਨ ਮੂੰਗਫਲੀ ਦੀ ਖਰੀਦ ਕਰੇਗੀ। ਇਸੇ ਤਰ੍ਹਾਂ ਗੁਜਰਾਤ ਤੋਂ 47,780 ਟਨ ਮਾਂਹ, 4,415 ਟਨ ਮੂੰਗੀ, 1.09 ਲੱਖ ਟਨ ਸੋਇਆਬੀਨ ਅਤੇ 12.62 ਲੱਖ ਟਨ ਮੂੰਗਫਲੀ ਦੀ ਖਰੀਦ ਲਈ ਸਹਿਮਤੀ ਬਣੀ ਹੈ।
Advertisement
Advertisement
×