15 ਲੱਖ ਟਨ ਖੰਡ ਬਰਾਮਦ ਨੂੰ ਮਨਜ਼ੂਰੀ
ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਲਹਾਦ ਜੋਸ਼ੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ 2025-26 ਦੇ ਮੰਡੀਕਰਨ ਸਾਲ ਲਈ 15 ਲੱਖ ਟਨ ਖੰਡ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ...
Advertisement
ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਲਹਾਦ ਜੋਸ਼ੀ ਨੇ ਅੱਜ ਦੱਸਿਆ ਕਿ ਕੇਂਦਰ ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ 2025-26 ਦੇ ਮੰਡੀਕਰਨ ਸਾਲ ਲਈ 15 ਲੱਖ ਟਨ ਖੰਡ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਖੰਡ ਦਾ ਘੱਟੋ-ਘੱਟ ਵੇਚ ਮੁੱਲ ਵਧਾਉਣ ਦੀ ਮੰਗ ’ਤੇ ਵੀ ਵਿਚਾਰ ਕਰੇਗੀ। ਖੰਡ ਦਾ ਘੱਟੋ-ਘੱਟ ਵੇਚ ਮੁੱਲ ਫਰਵਰੀ 2019 ਤੋਂ 31 ਰੁਪਏ ਪ੍ਰਤੀ ਕਿਲੋ ’ਤੇ ਸਥਿਰ ਹੈ। ਖੰਡ ਸਨਅਤ ਦੀ ਸਿਖਰਲੀ ਸੰਸਥਾ ਇਸਮਾ ਨੇ ਗੰਨੇ ਦੀ ਉਤਪਾਦਨ ਲਾਗਤ ਵਿੱਚ ਵਾਧੇ ਦਾ ਹਵਾਲਾ ਦਿੰਦਿਆਂ ਇਹ ਕੀਮਤ ਵਧਾ ਕੇ 40 ਰੁਪਏ ਪ੍ਰਤੀ ਕਿਲੋ ਕਰਨ ਦੀ ਮੰਗ ਕੀਤੀ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਮੰਤਰਾਲਾ ਪਹਿਲਾਂ ਬਰਾਮਦ ਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ ਤੇ ਫਿਰ ਕੀਮਤ ਵਧਾਉਣ ਦੀ ਮੰਗ ’ਤੇ ਵਿਚਾਰ ਕਰੇਗਾ।
Advertisement
Advertisement
×

