DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਮਲੇ ਤੋਂ ਬਾਅਦ Anil Deshmukh ਹਸਪਤਾਲ ’ਚ ਭਰਤੀ

Anil Deshmukh injured after stones thrown at his car
  • fb
  • twitter
  • whatsapp
  • whatsapp
Advertisement

ਨਾਗਪੁਰ, 19 ਨਵੰਬਰ

Anil Deshmukh injured: ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੇ ਨੇਤਾ ਅਨਿਲ ਦੇਸ਼ਮੁੱਖ ਨੂੰ ਮੰਗਲਵਾਰ ਨੂੰ ਕਟੋਲ-ਜਲਾਲਖੇੜਾ ਰੋਡ ’ਤੇ ਉਨ੍ਹਾਂ ਦੇ ਕਾਫਲੇ ’ਤੇ ਕਥਿਤ ਹਮਲੇ ਤੋਂ ਬਾਅਦ ਅਲੈਕਸਿਸ (ਮੈਕਸ) ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਰਾਹੁਲ ਮਦਨੇ ਨੇ ਦੱਸਿਆ ਕਿ ਅਨਿਲ ਦੇਸ਼ਮੁਖ (Anil Deshmukh) ਨੂੰ ਇੱਥੇ ਇਲਾਜ ਲਈ ਅਲੈਕਸਿਸ (ਮੈਕਸ) ਹਸਪਤਾਲ ਲਿਆਂਦਾ ਗਿਆ ਹੈ, ਜੁਆਇੰਟ ਸੀਪੀ ਅਤੇ ਐਸਪੀ ਵੀ ਇੱਥੇ ਮੌਜੂਦ ਹਨ।

Advertisement

ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਦੇਸ਼ਮੁਖ (Anil Deshmukh) ਦੀ ਕਾਰ ’ਤੇ ਕਥਿਤ ਤੌਰ ’ਤੇ ਪਥਰਾਅ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਸੱਟਾਂ ਲੱਗੀਆਂ ਅਤੇ ਨਾਗਪੁਰ ਦੇ ਅਲੈਕਸਿਸ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੂੰ ਗ੍ਰਾਮੀਣ ਰੁਗਨਲਿਆ ਲਿਜਾਇਆ ਗਿਆ।

ਅਨਿਲ ਦੇਸ਼ਮੁੱਖ (Anil Deshmukh) ਦੇ ਪੁੱਤਰ ਅਤੇ ਕਟੋਲ ਹਲਕੇ ਤੋਂ ਐਨਸੀਪੀ-ਐਸਸੀਪੀ ਉਮੀਦਵਾਰ ਸਲਿਲ ਦੇਸ਼ਮੁਖ ਨੇ ਭਾਜਪਾ ’ਤੇ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਏਐਨਆਈ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਨਹੀਂ ਚਾਹੁੰਦੀ ਕਿ ਕਟੋਲ ਅਤੇ ਨਾਗਪੁਰ ਸੁਰੱਖਿਅਤ ਰਹਿਣ ਕਿਉਂਕਿ ਉਨ੍ਹਾਂ ਨੂੰ ਚੋਣਾਂ ਵਿੱਚ ਜਲਦੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਸਲਿਲ ਦੇਸ਼ਮੁਖ ਕਾਟੋਲ ਸੀਟ ਤੋਂ ਭਾਜਪਾ ਉਮੀਦਵਾਰ ਚਰਨ ਸਿੰਘ ਠਾਕੁਰ ਦੇ ਖ਼ਿਲਾਫ਼ ਚੋਣ ਲੜ ਰਹੇ ਹਨ। ਇਸ ਘਟਨਾ ਨੇ ਪਹਿਲਾਂ ਤੋਂ ਹੀ ਸਰਗਰਮ ਪ੍ਰਚਾਰ ਮੁਹਿੰਮ ਵਿੱਚ ਤਣਾਅ ਵਧਾ ਦਿੱਤਾ ਹੈ। ਏਐੱਨਆਈ

Advertisement
×