FEMA ਕੇਸ ’ਚ ਦੂਜੀ ਵਾਰ ਵੀ ਪੇਸ਼ ਨਾ ਹੋਏ ਅਨਿਲ ਅੰਬਾਨੀ
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸੋਮਵਾਰ ਨੂੰ ਦੂਜੀ ਵਾਰ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕਾਰੋਬਾਰੀ ਨੇ ਕਿਹਾ ਕਿ ਉਹ "ਵਰਚੁਅਲ ਪੇਸ਼ੀ/ਰਿਕਾਰਡ ਕੀਤੇ ਵੀਡੀਓ"...
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸੋਮਵਾਰ ਨੂੰ ਦੂਜੀ ਵਾਰ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (FEMA) ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਕਾਰੋਬਾਰੀ ਨੇ ਕਿਹਾ ਕਿ ਉਹ "ਵਰਚੁਅਲ ਪੇਸ਼ੀ/ਰਿਕਾਰਡ ਕੀਤੇ ਵੀਡੀਓ" ਰਾਹੀਂ ਕੇਂਦਰੀ ਜਾਂਚ ਏਜੰਸੀ ਸਾਹਮਣੇ ਗਵਾਹੀ ਦੇਣ ਲਈ ਤਿਆਰ ਹੈ। ਇਹ ਬਿਆਨ ਉਨ੍ਹਾਂ ਨੇ ਪਹਿਲੇ ਸੰਮਨ ਵੇਲੇ 14 ਨਵੰਬਰ ਨੂੰ ਵੀ ਦਿੱਤਾ ਸੀ।
ਹਾਲਾਂਕਿ ਈਡੀ ਨੇ ਅੰਬਾਨੀ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੋਮਵਾਰ ਲਈ ਨਵੇਂ ਸੰਮਨ ਜਾਰੀ ਕੀਤੇ ਸਨ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਏਜੰਸੀ ਤੀਜੇ ਸੰਮਨ ਜਾਰੀ ਕਰੇਗੀ ਜਾਂ ਨਹੀਂ।
66 ਸਾਲਾ ਕਾਰੋਬਾਰੀ ਦੇ ਇੱਕ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਸ਼੍ਰੀ ਅਨਿਲ ਡੀ. ਅੰਬਾਨੀ ਨੇ ਵਰਚੁਅਲ ਪੇਸ਼ੀ/ਰਿਕਾਰਡ ਕੀਤੇ ਵੀਡੀਓ ਰਾਹੀਂ ਈਡੀ ਲਈ ਢੁਕਵੀਂ ਕਿਸੇ ਵੀ ਮਿਤੀ ਅਤੇ ਸਮੇਂ 'ਤੇ ਆਪਣਾ ਬਿਆਨ ਰਿਕਾਰਡ ਕਰਵਾਉਣ ਲਈ ਉਪਲਬਧ ਹੋਣ ਦੀ ਪੇਸ਼ਕਸ਼ ਕੀਤੀ ਹੈ।’’ ਸੂਤਰਾਂ ਅਨੁਸਾਰ ਏਜੰਸੀ ਨੇ ਅੰਬਾਨੀ ਨੂੰ ਸ਼ੁੱਕਰਵਾਰ ਨੂੰ ਖੁਦ ਪੇਸ਼ ਹੋਣ ਅਤੇ FEMA ਤਹਿਤ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ।
ਇਹ ਜਾਂਚ ਜੈਪੁਰ-ਰੀਂਗਸ ਹਾਈਵੇਅ ਪ੍ਰੋਜੈਕਟ ਨਾਲ ਸਬੰਧਤ ਹੈ।

