Manipur Valance: ਐੱਨਆਈਏ ਵੱਲੋਂ ਮਨੀਪੁਰ ਹਿੰਸਾ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਸ਼ੁਰੂ
ਨਵੀਂ ਦਿੱਲੀ, 26 ਨਵੰਬਰ Manipur Valance: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ਵਿੱਚ ਹਾਲ ਹੀ ’ਚ ਹੋਈ ਹਿੰਸਾ ਨਾਲ ਸਬੰਧਤ ਤਿੰਨ ਵੱਡੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ ਐੱਨਆਈਏ ਦੀਆਂ ਟੀਮਾਂ...
Advertisement
ਨਵੀਂ ਦਿੱਲੀ, 26 ਨਵੰਬਰ
Manipur Valance: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ਵਿੱਚ ਹਾਲ ਹੀ ’ਚ ਹੋਈ ਹਿੰਸਾ ਨਾਲ ਸਬੰਧਤ ਤਿੰਨ ਵੱਡੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਅਨੁਸਾਰ ਐੱਨਆਈਏ ਦੀਆਂ ਟੀਮਾਂ ਨੇ 21 ਅਤੇ 22 ਨਵੰਬਰ ਨੂੰ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਨੀਪੁਰ ਪੁਲੀਸ ਵੱਲੋਂ ਕੇਸ ਦੇ ਦਸਤਾਵੇਜ਼ ਐੱਨਆਈਏ ਨੂੰ ਸੌਂਪਣ ਦੀ ਪ੍ਰਕਿਰਿਆ ਚੱਲ ਰਹੀ ਹੈ।
Advertisement
ਉਨ੍ਹਾਂ ਦੱਸਿਆ ਕਿ ਪਹਿਲਾ ਮਾਮਲਾ ਬੋਰੋਬੇਕਰਾ ਵਿੱਚ ਕਈ ਘਰਾਂ ਨੂੰ ਸਾੜਨ ਦਾ ਹੈ। ਇਸ ਦੌਰਾਨ ਦੋ ਨਾਗਰਿਕ ਮਾਰੇ ਗਏ ਸਨ। ਬਾਅਦ ਵਿੱਚ ਦਹਿਸ਼ਤਗਰਦਾਂ ਵੱਲੋਂ ਤਿੰਨ ਬੱਚਿਆਂ ਤੇ ਤਿੰਨ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਦੂਜਾ ਮਾਮਲਾ 11 ਨਵੰਬਰ ਨੂੰ ਜਿਰੀਬਾਮ ਵਿੱਚ ਅਤਿਵਾਦੀਆਂ ਵੱਲੋਂ ਸੀਆਰਪੀਐੱਫ ਦੀ ਚੌਕੀ ’ਤੇ ਕੀਤੇ ਗਏ ਹਮਲੇ ਨਾਲ ਜੁੜਿਆ ਹੈ ਜਦਕਿ ਤੀਜਾ ਮਾਮਲਾ 7 ਨਵੰਬਰ ਨੂੰ ਜਿਰੀਬਾਮ ’ਚ ਅਤਿਵਾਦੀਆਂ ਵੱਲੋਂ ਔਰਤ ਦੀ ਹੱਤਿਆ ਨਾਲ ਸਬੰਧਤ ਹੈ। -ਪੀਟੀਆਈ
Advertisement
×