ਅਮੂਲ ਨੇ ਕੀਮਤਾਂ ਘਟਾਈਆਂ; 22 ਸਤੰਬਰ ਤੋਂ ਹੋਣਗੀਆਂ ਲਾਗੂ
Amul revises prices ਅਮੂਲ ਨੇ ਜੀਐਸਟੀ ਵਿੱਚ ਕਟੌਤੀ ਤੋਂ ਬਾਅਦ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਜੋ 22 ਸਤੰਬਰ ਤੋਂ ਲਾਗੂ ਹੋਣਗੀਆਂ। ਅਮੂਲ ਨੇ ਮੱਖਣ, ਘਿਓ, ਆਈਸ-ਕਰੀਮ, ਪਨੀਰ, ਚਾਕਲੇਟ, ਬੇਕਰੀ ਪ੍ਰਾਡਕਟ, ਫਰੋਜਨ ਡੇਅਰੀ ਪ੍ਰਾਡੈਕਟ ਦੀਆਂ ਕੀਮਤਾਂ ਵਿਚ ਸੋਧ ਕੀਤੀ...
Advertisement
Amul revises prices ਅਮੂਲ ਨੇ ਜੀਐਸਟੀ ਵਿੱਚ ਕਟੌਤੀ ਤੋਂ ਬਾਅਦ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ ਜੋ 22 ਸਤੰਬਰ ਤੋਂ ਲਾਗੂ ਹੋਣਗੀਆਂ। ਅਮੂਲ ਨੇ ਮੱਖਣ, ਘਿਓ, ਆਈਸ-ਕਰੀਮ, ਪਨੀਰ, ਚਾਕਲੇਟ, ਬੇਕਰੀ ਪ੍ਰਾਡਕਟ, ਫਰੋਜਨ ਡੇਅਰੀ ਪ੍ਰਾਡੈਕਟ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ। ਇਸ ਤੋਂ ਬਾਅਦ ਮੱਖਣ (100 ਗ੍ਰਾਮ) ਦੀ ਕੀਮਤ 62 ਰੁਪਏ ਦੀ ਬਜਾਏ 58 ਰੁਪਏ ਹੋ ਜਾਵੇਗੀ। ਅਮੂਲ ਨੇ ਕਿਹਾ ਕਿ ਪੈਕੇਟਾਂ ਵਾਲੇ ਦੁੱਧ ’ਤੇ ਜੀਐਸਟੀ ਸਿਫਰ ਹੈ ਜਿਸ ਕਰ ਕੇ ਪੈਕੇਟ ਵਾਲੇ ਦੁੱਧ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਮੂਲ ਘਿਓ ਦੀ ਕੀਮਤ 40 ਰੁਪਏ ਘਟ ਕੇ 610 ਰੁਪਏ ਇਕ ਲਿਟਰ ਹੋ ਗਈ ਹੈ। ਪਨੀਰ ਦੋ ਸੌ ਗਰਾਮ 99 ਤੋਂ ਘੱਟ ਕੇ 95 ਰੁਪਏ ਹੋ ਗਿਆ ਹੈ। ਏਐੱਨਆਈ
Advertisement
Advertisement
×