ਅਮਰੀਕੀ ਨਾਗਰਿਕ ਆਸਟਰੇਲੀਆ ’ਚ ਸ਼ਰਨ ਮੰਗਣ ਲੱਗੇ
ਆਸਟਰੇਲੀਆ ਦੇ ਗ੍ਰਹਿ ਵਿਭਾਗ ਨੂੰ ਅਮਰੀਕੀ ਨਾਗਰਿਕਾਂ ਦੀਆਂ ਸ਼ਰਨਾਰਥੀ ਵੀਜ਼ਿਆਂ ਲਈ ਅਰਜ਼ੀਆਂ ਮਿਲਣ ਲੱਗੀਆਂ ਹਨ। ਆਵਾਸ ਮਾਮਲਿਆਂ ਬਾਰੇ ਵਿਭਾਗ ਮੁਤਾਬਕ ਅਮਰੀਕੀ ਨਾਗਰਿਕਾਂ ਨੇ ਆਸਟਰੇਲੀਆ ’ਚ ਸ਼ਰਨ ਮੰਗੀ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਵਿਚਲੀ ਸਿਆਸੀ ਅਸਥਿਰਤਾ ਤੇ ਸਮਾਜਿਕ...
Advertisement
ਆਸਟਰੇਲੀਆ ਦੇ ਗ੍ਰਹਿ ਵਿਭਾਗ ਨੂੰ ਅਮਰੀਕੀ ਨਾਗਰਿਕਾਂ ਦੀਆਂ ਸ਼ਰਨਾਰਥੀ ਵੀਜ਼ਿਆਂ ਲਈ ਅਰਜ਼ੀਆਂ ਮਿਲਣ ਲੱਗੀਆਂ ਹਨ। ਆਵਾਸ ਮਾਮਲਿਆਂ ਬਾਰੇ ਵਿਭਾਗ ਮੁਤਾਬਕ ਅਮਰੀਕੀ ਨਾਗਰਿਕਾਂ ਨੇ ਆਸਟਰੇਲੀਆ ’ਚ ਸ਼ਰਨ ਮੰਗੀ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਵਿਚਲੀ ਸਿਆਸੀ ਅਸਥਿਰਤਾ ਤੇ ਸਮਾਜਿਕ ਤਾਣੇ-ਬਾਣੇ ’ਚ ਆਈ ਤਬਦੀਲੀ ਦੇ ਕਾਰਨ ਅਮਰੀਕੀਆਂ ਵੱਲੋਂ ਆਸਟਰੇਲੀਆ ’ਚ ਸ਼ਰਨ ਮੰਗਣ ਦੇ ਕੇਸਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸੁਰੱਖਿਆ ਵੀਜ਼ਾ ਉਪ ਸ਼੍ਰੇਣੀ 866/ਸ਼ਰਨਾਰਥੀ ਵੀਜ਼ਾ ਤਹਿਤ ਆਸਟਰੇਲੀਆ ਦਾ ਗ੍ਰਹਿ ਮਾਮਲਿਆਂ ਬਾਰੇ ਵਿਭਾਗ ਹਰ ਸਾਲ ਲਗਪਗ ਦੋ ਹਜ਼ਾਰ ਅਜਿਹੀਆਂ ਅਰਜ਼ੀਆਂ ’ਤੇ ਨਜ਼ਰਸਾਨੀ ਕਰਦਾ ਹੈ ਤੇ ਅਤਿ ਗੰਭੀਰ ਕਾਰਨਾਂ ਸਣੇ ਸਖ਼ਤ ਮਾਪਦੰਡਾਂ ਨੂੰ ਚੰਗੀ ਤਰ੍ਹਾਂ ਪਰਖਣ ਮਗਰੋਂ ਹੀ ਸ਼ਰਨ ਦੇਣ ਦਾ ਵੀਜ਼ਾ ਦਿੱਤਾ ਜਾਂਦਾ ਹੈ।
Advertisement
Advertisement
×