ਅਮਰੀਕਾ: ਹਿਰਾਸਤ ’ਚ ਲਏ ਲੋਕਾਂ ਦਾ ਅੰਕੜਾ ਵਧਣਾ ਚਿੰਤਾਜਨਕ
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨ ਏ ਪੀ ਏ) ਨੇ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵੱਲੋਂ ਹਿਰਾਸਤ ’ਚ ਲਏ ਲੋਕਾਂ ਖਾਸਕਰ ਅਜਿਹੇ ਪਰਵਾਸੀਆਂ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ, ਦੀ ਗਿਣਤੀ ਵਿੱਚ ‘ਖਾਸਾ ਵਾਧਾ’ ਹੋਣ ’ਤੇ ਫਿਕਰ ਜਤਾਇਆ ਹੈ।...
Advertisement
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨ ਏ ਪੀ ਏ) ਨੇ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵੱਲੋਂ ਹਿਰਾਸਤ ’ਚ ਲਏ ਲੋਕਾਂ ਖਾਸਕਰ ਅਜਿਹੇ ਪਰਵਾਸੀਆਂ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ, ਦੀ ਗਿਣਤੀ ਵਿੱਚ ‘ਖਾਸਾ ਵਾਧਾ’ ਹੋਣ ’ਤੇ ਫਿਕਰ ਜਤਾਇਆ ਹੈ। ਸੰਗਠਨ ਨੇ ਕਿਹਾ ਕਿ ਹਿਰਾਸਤ ਵਿੱਚ ਲੋਕਾਂ ਦੀ ਗਿਣਤੀ ’ਚ ਅਚਾਨਕ ਵਾਧੇ ਤੋਂ ਫੈਡਰਲ ਐਨਫੋਰਸਮੈਂਟ ਦੀ ਤਰਜੀਹ ’ਚ ਬਦਲਾਅ ਦੇ ਸੰਕੇਤ ਮਿਲਦੇ ਹਨ ਅਤੇ ਨਾਲ ਹੀ ਗ੍ਰਹਿ ਸੁਰੱਖਿਆ ਵਿਭਾਗ (ਡੀ ਐੱਚ ਐੱਸ) ਨੂੰ ਅਪੀਲ ਕੀਤੀ ਕਿ ਹਿਰਾਸਤ ਦੇ ਤਰੀਕਿਆਂ ’ਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। ਅੰਕੜਿਆਂ ਦਾ ਹਵਾਲਾ ਦਿੰਦਿਆਂ ਐੱਨ ਏ ਪੀ ਏ ਨੇ ਕਿਹਾ ਕਿ ਆਈ ਸੀ ਈ ਨੇ ਸਤੰਬਰ ਦੇ ਸਤੰਬਰ ਦੇ ਆਖਰ ਤੱਕ 59,762 ਲੋਕਾਂ ਨੂੰ ਹਿਰਾਸਤ ’ਚ ਲਿਆ ਸੀ ਜਦਕਿ ਲੰਘੀ 16 ਨਵੰਬਰ ਤੱਕ ਇਹ ਗਿਣਤੀ ਵਧ ਕੇ 65,135 ਹੋ ਗਈ ਸੀ।
Advertisement
Advertisement
×

