ਅਮਰਨਾਥ ਯਾਤਰਾ: 32 ਦਿਨਾਂ ਵਿਚ 4.71 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਜੰਮੂ, 31 ਜੁਲਾਈ ਇਸ ਵਰ੍ਹੇ ਜਾਰੀ ਅਮਰਨਾਥ ਯਾਤਰਾ ਦੌਰਾਨ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 4.71 ਲੱਖ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹਨ ਜਦੋਂ ਕਿ ਪਿਛਲੇ ਵਰ੍ਹੇ ਦੀ ਯਾਤਰਾ ਦੌਰਾਨ ਕੁੱਲ...
Advertisement
ਜੰਮੂ, 31 ਜੁਲਾਈ
ਇਸ ਵਰ੍ਹੇ ਜਾਰੀ ਅਮਰਨਾਥ ਯਾਤਰਾ ਦੌਰਾਨ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ 4.71 ਲੱਖ ਸ਼ਰਧਾਲੂ ਦਰਸ਼ਨਾਂ ਲਈ ਪੁੱਜੇ ਹਨ ਜਦੋਂ ਕਿ ਪਿਛਲੇ ਵਰ੍ਹੇ ਦੀ ਯਾਤਰਾ ਦੌਰਾਨ ਕੁੱਲ 4.45 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ 5000 ਸ਼ਰਧਾਲੂਆਂ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਹਨ ਅਤੇ ਇਸ ਤੋਂ ਇਲਾਵਾ 1654 ਸ਼ਰਧਾਲੂਆਂ ਦਾ ਜਥਾ ਅੱਜ ਤੜਕੇ ਸੁਰੱਖਿਆ ਕਾਫ਼ਲਿਆਂ ਸਮੇਤ ਘਾਟੀ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਯਾਤਰਾ 19 ਅਗਸਤ ਨੂੰ ਸਾਉਣ ਮਹੀਨੇ ਪੂਰਨਮਾਸ਼ੀ ਅਤੇ ਰੱਖੜੀ ਦੇ ਤਿਓਹਾਰ ਨਾਲ ਸਮਾਪਤ ਹੋਵੇਗੀ। -ਆਈਏਐੱਨਐੱਸ
Advertisement
×