ਆਲੋਕ ਨਾਥ ਨੂੰ ਗ੍ਰਿਫ਼ਤਾਰੀ ਤੋਂ ਰਾਹਤ
ਸੁਪਰੀਮ ਕੋਰਟ ਨੇ ਅੱਜ ਹਰਿਆਣਾ ਵਿੱਚ ਕਥਿਤ ਸ਼ੱਕੀ ਮਾਰਕੀਟਿੰਗ ਯੋਜਨਾ ਨਾਲ ਜੁੜੇ ਧੋਖਾਧੜੀ ਮਾਮਲੇ ਵਿੱਚ ਅਦਾਕਾਰ ਆਲੋਕ ਨਾਥ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ। ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਅਦਾਕਾਰ ਦੀ ਪਟੀਸ਼ਨ ’ਤੇ ਹਰਿਆਣਾ...
Advertisement
ਸੁਪਰੀਮ ਕੋਰਟ ਨੇ ਅੱਜ ਹਰਿਆਣਾ ਵਿੱਚ ਕਥਿਤ ਸ਼ੱਕੀ ਮਾਰਕੀਟਿੰਗ ਯੋਜਨਾ ਨਾਲ ਜੁੜੇ ਧੋਖਾਧੜੀ ਮਾਮਲੇ ਵਿੱਚ ਅਦਾਕਾਰ ਆਲੋਕ ਨਾਥ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ। ਜਸਟਿਸ ਬੀ ਵੀ ਨਾਗਰਤਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਅਦਾਕਾਰ ਦੀ ਪਟੀਸ਼ਨ ’ਤੇ ਹਰਿਆਣਾ ਪੁਲੀਸ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਜਾਰੀ ਕਰਦਿਆਂ ਬੈਂਚ ਨੇ ਕਿਹਾ, ‘‘ਇਸ ਦੌਰਾਨ ਅਗਲੀ ਸੁਣਵਾਈ ਤੱਕ ਜਵਾਬਦੇਹ ਧਿਰਾਂ ਵੱਲੋਂ ਪਟੀਸ਼ਨਰ ਖ਼ਿਲਾਫ਼ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ।’’ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਸੀ। ਸੋਨੀਪਤ ਨਿਵਾਸੀ ਵਿਪੁਲ ਅੰਤਿਲ (37) ਦੀ ਸ਼ਿਕਾਇਤ ’ਤੇ ਅਦਾਕਾਰ ਅਤੇ ਬਰਾਂਡ ਅੰਬੈਸਡਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਸਮੇਤ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ
Advertisement
Advertisement
×