ਸਰਬ-ਪਾਰਟੀ ਵਫ਼ਦ ਨੇ ਅਤਿਵਾਦ ਖ਼ਿਲਾਫ਼ ਲੜਾਈ ’ਚ ਭਾਰਤ ਦੇ ਸੰਕਲਪ ਨੂੰ ਉਭਾਰਿਆ: ਅਭਿਸ਼ੇਕ ਬੈਨਰਜੀ
All-party delegation in Japan underscored India's resolve in fight against terror: TMC MP; ਤ੍ਰਿਣਮੂਲ ਕਾਂਗਰਸੀ ਸੰਸਦ ਮੈਂਬਰ ਨੇ ਜਾਪਾਨ ਦੌਰੇ ’ਤੇ ਅਤਿਵਾਦ ਖਿਲਾਫ਼ ਭਾਰਤ ਦੇ ਰੁਖ਼ ਤੋਂ ਜਾਣੂ ਕਰਵਾਇਆ
Advertisement
ਕੋਲਕਾਤਾ, 25 ਮਈ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਜੋ ‘ਅਪਰੇਸ਼ਨ ਸਿੰਧੂਰ’ Operation Sindoor ਮਗਰੋਂ ਕਈ ਦੇਸ਼ਾਂ ਦਾ ਦੌਰਾ ਕਰਨ ਵਾਲੇ ਸਰਬ-ਪਾਰਟੀ ਵਫ਼ਦ ਦਾ ਹਿੱਸਾ ਸਨ, ਨੇ ਕਿਹਾ ਕਿ ਟੀਮ ਦਾ ਜਾਪਾਨ ਦੌਰਾ ਸਾਰਥਕ ਰਿਹਾ ਅਤੇ ਇਸ ਨੇ ਅਤਿਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੀ ਹਿੰਮਤ ਅਤੇ ਸਪੱਸ਼ਟਤਾ ਦਾ ਸੁਨੇਹਾ ਦਿੱਤਾ ਹੈ।
ਅਤਿਵਾਦ ਪ੍ਰਤੀ ਖਾਸਕਰ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਦੀ ਕਾਰਵਾਈ ਬਾਰੇ ਜਾਣੂ ਕਰਵਾਉਣ ਲਈ ਸੱਤ ਸਰਬ-ਪਾਰਟੀ ਵਫ਼ਦ 33 ਦੇਸ਼ਾਂ ਦੀਆਂ ਰਾਜਧਾਨੀਆਂ ਦੇ ਦੌਰੇ ’ਤੇ ਹਨ।
Abhishek Banerjee ਨੇ ਸ਼ਨਿਚਰਵਾਰ ਰਾਤ ਨੂੰ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਭਾਰਤੀ ਦੂਤਘਰ ਵਿੱਚ ਸਾਰਥਕ ਵਿਚਾਰ-ਵਟਾਂਦਰੇ ਨਾਲ Japan ਦਾ ਦੌਰਾ ਖਤਮ ਹੋਇਆ। ਅਸੀਂ ਇੱਕਜੁੱਟ ਹੋ ਕੇ ਪਹਿਲਗਾਮ ਅਤਿਵਾਦੀ ਹਮਲੇ ਵੱਲ ਧਿਆਨ ਦਿਵਾਇਆ ਅਤੇ ਭਾਰਤ ਦੀ ਸੰਜਮੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ, ਕਿ ਭਾਰਤ ਨੇ ਨਾਗਰਿਕ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਿਵਾਦੀ ਢਾਂਚੇ ਨੂੰ ਫ਼ੈਸਲਾਕੁਨ ਤਰੀਕੇ ਨਾਲ ਤਬਾਹ ਕਰ ਦਿੱਤਾ।’’ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਦੇ ਤਹਿਤ 6 ਅਤੇ 7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ ਸਨ।
Trinamool Congress MP Abhishek Banerjee ਨੇ ਕਿਹਾ, ‘‘ਜਿਵੇਂ ਕਿ ਅਸੀਂ ਇਹ ਸੁਨੇਹਾ ਅੱਗੇ ਵਧਾਉਣ ਲਈ ਸਿਓਲ ਪਹੁੰਚ ਰਹੇ ਹਾਂ, ਸਾਡਾ ਇਰਾਦਾ ਦ੍ਰਿੜ ਹੈ ਕਿ ਭਾਰਤ ਅਤਿਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ’ਚ ਹਿੰਮਤ ਅਤੇ ਸਪੱਸ਼ਟਤਾ ਨਾਲ ਅਗਵਾਈ ਕਰਨੀ ਜਾਰੀ ਰੱਖੇਗਾ।’’ ਰਾਜ ਸਭਾ ਮੈਂਬਰ ਸੰਜੇ ਕੁਮਾਰ ਝਾਅ ਦੀ ਅਗਵਾਈ ਹੇਠ ਇੱਕ ਸਰਬ-ਪਾਰਟੀ ਸੰਸਦੀ ਵਫ਼ਦ all-party parliamentary delegation ਸ਼ਨਿਚਰਵਾਰ ਨੂੰ ਸਿਓਲ ਪਹੁੰਚਿਆ ਸੀ। ਪੀਟੀਆਈ
Advertisement
×