All flight connections to Srinagar restored: ਸ੍ਰੀਨਗਰ ਲਈ ਸਾਰੀਆਂ ਉਡਾਣਾਂ ਬਹਾਲ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
ਸ੍ਰੀਨਗਰ, 15 ਮਈ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਅੱਜ ਦੱਸਿਆ ਕਿ ਸ੍ਰੀਨਗਰ ਲਈ ਸਾਰੀਆਂ ਉਡਾਣਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਭਾਰਤ ਵਾਸੀਆਂ ਨੂੰ ਕਸ਼ਮੀਰ ਘਾਟੀ ’ਚ ਆਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ, ‘ਅਸੀਂ ਅੱਜ (15 ਮਈ) ਤੋਂ ਸਾਰੀਆਂ ਸਮਾਂ-ਸਾਰਣੀਆਂ (ਉਡਾਣਾਂ ਲਈ) ਖੋਲ੍ਹ ਦਿੱਤੀਆਂ ਹਨ ਭਾਵੇਂ ਇਹ ਦਿੱਲੀ, ਮੁੰਬਈ ਅਤੇ ਹੋਰ ਸੰਪਰਕ ਹੋਣ, ਸਾਰੇ ਬਹਾਲ ਹੋ ਗਏ ਹਨ। ਇਸ ਵੇਲੇ ਇੱਥੋਂ ਦੇ ਲੋਕ ਸੈਰ-ਸਪਾਟਾ, ਆਰਥਿਕਤਾ ਅਤੇ ਕਾਰੋਬਾਰ ਦੇ ਲਿਹਾਜ਼ ਨਾਲ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ ਪਰ ਹੁਣ
ਕਸ਼ਮੀਰ ਸੁਰੱਖਿਅਤ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਇੱਥੇ ਦੁਬਾਰਾ ਆਉਣ। ਸਾਨੂੰ ਕਸ਼ਮੀਰ ਦੇ ਅਰਥਚਾਰੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਮੈਂ ਇੱਥੇ ਸਥਾਨਕ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਆਵਾਜ਼ ਉਠਾਈ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਇਸ ਦਿਸ਼ਾ ਵਿੱਚ ਸਾਰੇ ਲੋੜੀਂਦੇ ਕਦਮ ਚੁੱਕੇਗੀ।’
ਉਨ੍ਹਾਂ ਕਿਹਾ ਕਿ ਉਹ ਹਵਾਈ ਅੱਡੇ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਸ੍ਰੀਨਗਰ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਅਪਰੇਸ਼ਨ ਸਿੰਧੂਰ ਦੀ ਸਫਲਤਾ ਲਈ ਹਥਿਆਰਬੰਦ ਬਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵਧ ਗਿਆ ਸੀ ਤੇ ਸਾਰੀਆਂ ਹਵਾਈ ਕੰਪਨੀਆਂ ਨੇ ਇੱਥੇ ਲਈ ਉਡਾਣਾਂ ਬੰਦ ਕਰ ਦਿੱਤੀਆਂ ਸਨ। ਏਐੱਨਆਈ