DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਸਰਕਾਰ  ਦੇ ਰਾਜ  ’ਚ ਸਾਰੇ ਸੰਵਿਧਾਨਕ ਅਦਾਰੇ hijack ਹੋਏ: ਤੇਜਸਵੀ ਯਾਦਵ

RJD ਆਗੂ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨਿਰਪੱਖ ਨਾ ਹੋਣ ਦਾ ਦਾਅਵਾ ਕੀਤਾ;  ਸੱਤਾਧਾਰੀ ਭਾਜਪਾ ਨੂੰ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰੋਗਰਾਮ ਦਾ ਪਤਾ ਹੋਣ ’ਤੇ ਸਵਾਲ ਚੁੱਕੇ 
  • fb
  • twitter
  • whatsapp
  • whatsapp
Advertisement
Constitutional bodies hijacked under Narendra Modi govt, alleges Tejashwi Yadav 
ਪਟਨਾ, 8 ਜੂਨ
ਰਾਸ਼ਟਰੀ ਜਨਤਾ ਦਲ (RJD) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ (Constitutional institutions) ਨੂੰ hijack ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸੱਤਾਧਾਰੀ ਭਾਜਪਾ ਨੂੰ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਚੋਣ ਪ੍ਰੋਗਰਾਮ ਦਾ ਪਤਾ ਲੱਗ ਜਾਂਦਾ ਹੈ। 
Bihar ਦੇ ਉਪ ਮੁੱਖ ਮੰਤਰੀ ਰਹੇ ਤੇਜਸਵੀ ਯਾਦਵ ਨੇ ਇਹ ਵੀ ਦਾਅਵਾ ਕੀਤਾ ਕਿ 2020 ਵਿੱਚ ਹੋਈਆਂ ਪਿਛਲੀਆਂ ਰਾਜ ਵਿਧਾਨ ਸਭਾ ਚੋਣਾਂ ਨਿਰਪੱਖ ਨਹੀਂ ਸਨ। ਉਨ੍ਹਾਂ ਨੇ   ਮਹਾਰਾਸ਼ਟਰ ਚੋਣਾਂ ’ਤੇ   ਕਾਂਗਰਸੀ ਆਗੂ ਰਾਹੁਲ ਗਾਂਂਧੀ ਵੱਲੋਂ ਪ੍ਰਗਟਾਏ ਖਦਸ਼ਿਆਂ ਦੀ ਹਮਾਇਤ ਵੀ ਕੀਤੀ।
Tejashwi Yadav ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਹਾਈਜੈਕ ਕਰ ਲਿਆ ਗਿਆ ਹੈ। ਇਹ ਕਾਫ਼ੀ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਦੇ ਆਈਟੀ ਸੈੱਲ ਨੂੰ ਚੋਣ ਕਮਿਸ਼ਨ ਵੱਲੋਂ ਤਰੀਕਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਚੋਣ schedules ਬਾਰੇ ਪਤਾ ਲੱਗ ਜਾਂਦਾ ਹੈ। ਅਸੀਂ ਇਸ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਹਾਂ।’’ 
ਤੇਜਸਵੀ ਨੇ ਆਖਿਆ ਕਿ ਸੰਵਿਧਾਨਕ ਸੰਸਥਾਵਾਂ ਨੂੰ   ਆਜ਼ਾਦਾਨਾ ਤੌਰ ’ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਮੁਤਾਬਕ ਜੇਕਰ ਇਹ ਅਸਰਅੰਦਾਜ਼ ਹੋਣਗੀਆਂ ਤਾਂ ਲੋਕ ਨਿਆਂ ਦੀ ਉਮੀਦ ਕਿਵੇਂ ਕਰ ਸਕਦੇ ਹਨ।  ਆਰਜੇਡੀ ਆਗੂ ਨੇ ਕਿਹਾ, ‘‘ਲੋਕ ਜਾਣਦੇ ਹਨ ਕਿ 2020 ਦੀਆਂ ਅਸੈਂਬਲੀ ਚੋਣਾਂ ਦੌਰਾਨ ਸੁੂਬੇ ਵਿੱਚ ਕੀ ਹੋਇਆ ਸੀ।  ਅਸੀਂ ਸਰਕਾਰ ਬਣਾਉਣ ਵਾਲੇ ਸੀ। ਚੋਣ ਕਮਿਸ਼ਨ ਨੇ ਸ਼ਾਮ ਨੂੰ  ਵੋਟਾਂ ਦੀ ਗਿਣਤੀ ਰੋਕਣ ਦੇ ਕਾਰਨਾਂ ਨੂੰ ਜਾਇਜ਼ ਠਹਿਰਾਉਣ ਲਈ ਤਿੰਨ ਵਾਰ ਪ੍ਰੈੱਸ ਕਾਨਫਰੰਸ ਕੀਤੀ। ਪਰ ਰਾਤ ਨੂੰ ਮੁੜ ਗਿਣਤੀ ਸ਼ੁਰੂ ਕਰ ਦਿੱਤੀ ਗਈੇ। ਮਹਾਗਠਬੰਧਨ ਦੇ ਜਿਹੜੇ ਉਮੀਦਵਾਰ ਜੇਤੂ ਐਲਾਨੇ ਗਏ ਸਨ, ਬਾਅਦ ਵਿੱਚ ਉਨ੍ਹਾਂ ਹਾਰਿਆ ਕਰਾਰ ਦੇ ਦਿੱਤਾ ਗਿਆ।’’ -ਪੀਟੀਆਈ
Advertisement
×