DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖਾੜਾ ਪਰੀਸ਼ਦ ਨੇ 13 ਮਹਾਮੰਡਲੇਸ਼ਵਰਾਂ ਨੂੰ ਕੱਢਿਆ, 112 ਸੰਤਾਂ ਨੂੰ ਨੋਟਿਸ ਜਾਰੀ

ਮਹਾਂਕੁੰਭ 2025 ਵਿਚ ਜਾਣ ਦੀ ਪਾਬੰਦੀ ਲਾਈ
  • fb
  • twitter
  • whatsapp
  • whatsapp
featured-img featured-img
(Photo/X/Mahant Ravindra Puri)
Advertisement

ਪਰਿਆਗਰਾਜ(ਯੂਪੀ), 16 ਜੁਲਾਈ

ਅਖਿਲ ਭਾਰਤੀ ਅਖਾੜਾ ਪਰੀਸ਼ਦ ਨੇ 13 ਮਹਾਮੰਡਲੇਸ਼ਵਰਾਂ ਨੂੰ ਪੈਸੇ ਕਮਾਉਣ ਅਤੇ ਧਾਰਮਿਕ ਕੰਮਾਂ ਨੂੰ ਛੱਡ ਹੋਰ ਕੰਮਾਂ ਵਿਚ ਸ਼ਾਮਲ ਹੋਣ ਤਹਿਤ ਅਖਾੜੇ ਵਿਚੋਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ ਪਰੀਸ਼ਦ ਨੇ 112 ਸੰਤਾਂ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਵੀ ਕੱਢਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਕੱਢੇ ਗਏ ਮਹਾਮੰਡਲੇਸ਼ਵਰ ਅਤੇ ਸੰਤ ਪਰੀਸ਼ਦ ਦੀ ਅੰਦਰੂਨੀ ਜਾਂਚ ਨੂੰ ਪਾਸ ਨਹੀਂ ਕਰ ਸਕੇ ਜਿਸ ਕਾਰਨ ਉਨ੍ਹਾਂ ਦੇ ਮਹਾਂਕੁੰਭ ਵਿਚ ਸ਼ਾਮਲ ਹੋਣ ਲਈ ਪਾਬੰਦੀ ਲਾ ਦਿੱਤੀ ਗਈ ਹੈ। ਉਧਰ ਬਾਕੀ 112 ਸੰਤਾਂ 'ਤੇ ਵੀ ਕੁੰਭ ਵਿਚ ਜਾਣ ਦੀ ਪਾਬੰਦੀ ਲਗਾਉਂਦਿਆਂ 30 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਪਰੀਸ਼ਦ ਵੱਲੋਂ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੀ ਗਈ ਇਹ ਜਾਂਚ ਹੁਣ ਤੱਕ ਜਾਰੀ ਹੈ।

Advertisement

ਇਸੇ ਤਰ੍ਹਾਂ ਨਿਰੰਜਨੀ ਅਖਾੜੇ ਵੱਲੋਂ ਮਹਾਂਮੰਡਲੇਸ਼ਵਰ ਮੰਦਾਕਿਨੀ ਪੁਰੀ ਨੂੰ ਬਾਹਰ ਕਰਦਿਆਂ ਪੁਲੀਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਏਬੀਏਪੀ ਅਤੇ ਸ਼੍ਰੀ ਨਿਰੰਜਨੀ ਅਖਾੜੇ ਦੇ ਪ੍ਰਧਾਨ ਸ਼੍ਰੀਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਛੇ ਸੰਤਾਂ ਦੁਆਰਾ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਬਹੁਤ ਸਾਰੇ ਮਹਾਮੰਡਲੇਸ਼ਵਰ ਅਤੇ ਸੰਤ ਪਾਸ ਨਹੀਂ ਹੋਏ ਅਤੇ ਜੋ ਵੀ ਗਲਤ ਹੋਵੇਗਾ ਉਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਖਾੜੇ ਤੋਂ ਬਾਹਰ ਕੱਢੇ ਗਏ ਸੰਤਾਂ ਨੂੰ ਮਹਾਂਕੁੰਭ 2025 ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੂਨਾ ਅਖਾੜੇ ਦੇ ਬੁਲਾਰੇ ਸ਼੍ਰੀਮਹੰਤ ਨਰਾਇਣ ਗਿਰੀ ਨੇ ਕਿਹਾ ਸੰਤਾਂ ਦੇ ਕੰਮਾਂ ਦੀ ਜਾਂਚ ਚੱਲ ਰਹੀ ਹੈ ਜ਼ਿਨ੍ਹਾਂ ਦੀ ਸਥਿਤੀ ਸ਼ੱਕੀ ਹੈ, ਉਨ੍ਹਾਂ ਨੂੰ ਨੋਟਿਸ ਦੇ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਜੇਕਰ ਸਹੀ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੂੰ ਵੀ ਅਖਾੜੇ ਵਿਚੋਂ ਕੱਢ ਦਿੱਤਾ ਜਾਵੇਗਾ। -ਆਈਏਐੱਨਐੱਸ

Advertisement
×