ਮੁੰਬਈ, 16 ਜੁਲਾਈ
ਅਜੀਤ ਪਵਾਰ ਅਤੇ ਉਨ੍ਹਾਂ ਦੇ ਗੁੱਟ ਦੇ ਵਿਧਾਇਕ ਅੱਜ ਸ਼ਰਦ ਪਵਾਰ ਨਾਲ ਮੁਲਾਕਾਤ ਕਰਨ ਵਾਈਬੀ ਚਵਾਣ ਸੈਂਟਰ ਪੁੱਜੇ। ਮੁਲਾਕਾਤ ਦੇ ਬਾਅਦ ਅਜੀਤ ਗੁੱਟ ਵਾਲੀ ਐੱਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਨੇ ਕਿਹਾ ਕਿ ਉਨ੍ਹਾਂ ਸ਼ਰਦ ਪਵਾਰ ਤੋਂ ਅਸ਼ੀਰਵਾਦ ਲਿਆ ਤੇ ਅਪੀਲ ਕੀਤੀ ਕਿ ਐਨਸੀਪੀ ਦਾ ਸਾਥ ਦਿਓ ਅਤੇ ਮਜ਼ਬੂਤੀ ਨਾਲ ਅੱਗੇ ਵਧੋ। ਉਨ੍ਹਾਂ ਦੱਸਿਆ ਕਿ ਸ਼ਰਦ ਜੀ ਨੇ ਸ਼ਾਂਤ ਹੋ ਕੇ ਅਪੀਲ ਸੁਣੀ ਪਰ ਇਸ ’ਤੇ ਕੋਈ ਪ੍ਰਤੀਕਿਰਿਆ ਨਾ ਦਿੱਤੀ। ਦੱਸਣਾ ਬਣਦਾ ਹੈ ਕਿ ਸ਼ਰਦ ਪਵਾਰ ਦੀ ਪਾਰਟੀ ਨਾਲੋਂ ਨਾਤਾ ਤੋੜਨ ਮਗਰੋਂ ਅਜੀਤ ਪਵਾਰ ਅਤੇ ਐੱਨਸੀਪੀ ਦੇ ਅੱਠ ਹੋਰ ਆਗੂਆਂ ਨੇ 2 ਜੁਲਾਈ ਨੂੰ ਮੰਤਰੀ ਵਜੋਂ ਹਲਫ਼ ਲਿਆ ਸੀ।
Advertisement
Advertisement
Advertisement
×