ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਭਾਗਾਂ ਦੀ ਵੰਡ ਲਈ ਅਜੀਤ ਪਵਾਰ ਅਤੇ ਭੁਜਬਲ ਨੇ ਫੜਨਵੀਸ ਨਾਲ ਕੀਤੀ ਮੁਲਾਕਾਤ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਾਮਲ ਹੋਣ ਦੇ ਇਕ ਦਿਨ ਮਗਰੋਂ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੰਤਰੀ ਛਗਨ ਭੁਜਬਲ ਨੇ ਵਿਭਾਗਾਂ ਦੀ ਵੰਡ ’ਤੇ ਚਰਚਾ ਲਈ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ...
Advertisement

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸਰਕਾਰ ’ਚ ਸ਼ਾਮਲ ਹੋਣ ਦੇ ਇਕ ਦਿਨ ਮਗਰੋਂ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਮੰਤਰੀ ਛਗਨ ਭੁਜਬਲ ਨੇ ਵਿਭਾਗਾਂ ਦੀ ਵੰਡ ’ਤੇ ਚਰਚਾ ਲਈ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਅਜੀਤ ਪਵਾਰ, ਛਗਨ ਭੁਜਬਲ ਅਤੇ ਐੱਨਸੀਪੀ ਦੇ ਕੁਝ ਹੋਰ ਆਗੂ ‘ਮੇਘਦੂਤ’ ਬੰਗਲੇ (ਫੜਨਵੀਸ ਦੀ ਸਰਕਾਰੀ ਰਿਹਾਇਸ਼) ’ਤੇ ਪੁੱਜੇ ਅਤੇ ਉਨ੍ਹਾਂ ਵਿਭਾਗਾਂ ਦੀ ਵੰਡ ਬਾਰੇ ਚਰਚਾ ਕੀਤੀ। ਅਜੀਤ ਪਵਾਰ ਪਹਿਲਾਂ ਜਲ ਸਰੋਤਾਂ ਬਾਰੇ ਵਿਭਾਗ, ਬਿਜਲੀ ਅਤੇ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਅਜੇ ਇਹ ਤਿੰਨੋਂ ਵਿਭਾਗ ਫੜਨਵੀਸ ਕੋਲ ਹਨ। ਇਸ ਤੋਂ ਇਲਾਵਾ ਉਹ ਗ੍ਰਹਿ ਵਿਭਾਗ ਦਾ ਕੰਮ ਵੀ ਦੇਖ ਰਹੇ ਹਨ। -ਪੀਟੀਆਈ

Advertisement
Advertisement
Tags :
ਅਜੀਤਕੀਤੀ:ਪਵਾਰਫੜਨਵੀਸਭੁਜਬਲਮੁਲਾਕਾਤਵਿਭਾਗਾਂ