Air India ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ’ਚ ਤਕਨੀਕੀ ਨੁਕਸ
ਦੂਜੇ ਜਹਾਜ਼ ਰਾਹੀਂ ਲੰਡਨ ਭੇਜਣ ਦੇ ਕੀਤੇ ਜਾ ਰਹੇ ਹਨ ਇੰਤਜ਼ਾਮ: ਏਅਰ ਇੰਡੀਆ
Advertisement
ਨਵੀਂ ਦਿੱਲੀ
Advertisement
ਏਅਰ ਇੰਡੀਆ ਦੀ ਅੱਜ ਲੰਡਨ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਨਹੀਂ ਜਾ ਸਕੀ। ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ 31 ਜੁਲਾਈ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ AI2017 ਵਿੱਚ ਤਕਨੀਕੀ ਸਮੱਸਿਆ ਆ ਗਈ ਸੀ ਜਿਸ ਕਾਰਨ ਉਡਾਣ ਦੇ ਅਮਲੇ ਨੇ ਇਹਤਿਆਤ ਵਜੋਂ ਇਸ ਨੂੰ ਜਾਂਚ ਲਈ ਵਾਪਸ ਲਿਆਂਦਾ ਗਿਆ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨੂੰ ਲੰਡਨ ਭੇਜਣ ਲਈ ਦੂਜੀ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਦਾ ਸਟਾਫ ਯਾਤਰੀਆਂ ਲਈ ਪ੍ਰਬੰਧ ਕਰ ਰਿਹਾ ਹੈ ਤੇ ਅਚਾਨਕ ਦੇਰੀ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਸਹਿਯੋਗ ਅਤੇ ਦੇਖਭਾਲ ਕਰ ਰਿਹਾ ਹੈ। ਇਸ ਉਡਾਣ ’ਤੇ ਸਵਾਰ ਯਾਤਰੀਆਂ ਦੀ ਗਿਣਤੀ ਤੇ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ। ਪੀਟੀਆਈ
Advertisement
×