DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਅਰ ਇੰਡੀਆ ਜਹਾਜ਼ ਹਾਦਸਾ: ਸੁਪਰੀਮ ਕੋੋਰਟ ਵੱਲੋਂ ਪਾਇਲਟ ਦੇ ਪਿਤਾ ਨੂੰ ਦਿਲਾਸਾ, ‘ਪਾਇਲਟ ਨੂੰ ਦੋਸ਼ੀ ਨਾ ਠਹਿਰਾਓ, ਆਪਣੇ ’ਤੇ ਬੋਝ ਨਾ ਪਾਓ’

ਸੁਪਰੀਮ ਕੋਰਟ ਨੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ’ਚ ਮਾਰੇ ਗਏ ਪਾਇਲਟ ਦੇ 91 ਸਾਲਾ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਦਸੇ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਅਤੇ ਉਹ ਆਪਣੇ ਉੱਤੇ ਕੋਈ ਬੋਝ ਨਾ...

  • fb
  • twitter
  • whatsapp
  • whatsapp
Advertisement
ਸੁਪਰੀਮ ਕੋਰਟ ਨੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਜਹਾਜ਼ ਹਾਦਸੇ ’ਚ ਮਾਰੇ ਗਏ ਪਾਇਲਟ ਦੇ 91 ਸਾਲਾ ਪਿਤਾ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਦਸੇ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਅਤੇ ਉਹ ਆਪਣੇ ਉੱਤੇ ਕੋਈ ਬੋਝ ਨਾ ਪਾਉਣ।

ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਇਮਾਲਿਆ ਬਾਗਚੀ ਦੇ ਬੈਂਚ ਨੇ ਉਨ੍ਹਾਂ ਦੀ ਅਰਜ਼ੀ 'ਤੇ ਕੇਂਦਰ ਅਤੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੂੰ ਨੋਟਿਸ ਜਾਰੀ ਕੀਤਾ।

ਬੈਂਚ ਨੇ ਕਿਹਾ, "ਤੁਹਾਨੂੰ ਆਪਣੇ ਉੱਤੇ ਬੋਝ ਨਹੀਂ ਪਾਉਣਾ ਚਾਹੀਦਾ। ਜਹਾਜ਼ ਹਾਦਸੇ ਲਈ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਹ ਇੱਕ ਹਾਦਸਾ ਸੀ। ਸ਼ੁਰੂਆਤੀ ਰਿਪੋਰਟ ਵਿੱਚ ਵੀ ਉਸਦੇ ਵਿਰੁੱਧ ਕੋਈ ਇਸ਼ਾਰਾ ਨਹੀਂ ਹੈ।’’

Advertisement

ਪਾਇਲਟ ਦੇ ਪਿਤਾ, ਪੁਸ਼ਕਰਾਜ ਸਭਰਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਗੋਪਾਲ ਸੰਕਰਨਾਰਾਇਣਨ ਨੇ ਕਿਹਾ ਕਿ ਅਮਰੀਕੀ ਪ੍ਰਕਾਸ਼ਨ 'ਵਾਲ ਸਟ੍ਰੀਟ ਜਰਨਲ' ਵਿੱਚ ਪਾਇਲਟ, ਕੈਪਟਨ ਸੁਮੀਤ ਸਭਰਵਾਲ ਬਾਰੇ ਇੱਕ ਖ਼ਬਰ ਲੇਖ ਛਪਿਆ ਸੀ।

Advertisement

ਬੈਂਚ ਨੇ ਜਵਾਬ ਦਿੱਤਾ, "ਉਹ ਭਾਰਤ ਨੂੰ ਦੋਸ਼ੀ ਠਹਿਰਾਉਣ ਲਈ ਸਿਰਫ ਭੈੜੀ ਰਿਪੋਰਟਿੰਗ ਸੀ।"

ਬੈਂਚ ਨੇ 12 ਜੁਲਾਈ ਨੂੰ ਜਾਰੀ ਕੀਤੀ ਗਈ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬੋਰਡ (AAIB) ਦੀ ਸ਼ੁਰੂਆਤੀ ਰਿਪੋਰਟ ਦਾ ਇੱਕ ਪੈਰਾ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕਿਤੇ ਵੀ ਇਹ ਨਹੀਂ ਕਿਹਾ ਗਿਆ ਹੈ ਕਿ ਹਾਦਸੇ ਲਈ ਪਾਇਲਟ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਇਹ ਸਿਰਫ ਜਹਾਜ਼ ਦੇ ਦੋ ਪਾਇਲਟਾਂ ਵਿਚਕਾਰ ਗੱਲਬਾਤ ਦਾ ਹਵਾਲਾ ਦਿੰਦਾ ਹੈ।

ਬੈਂਚ ਨੇ ਕਿਹਾ, ‘‘AAIB ਜਾਂਚ ਦਾ ਦਾਇਰਾ ਦੋਸ਼ ਲਗਾਉਣਾ ਨਹੀਂ ਹੈ, ਬਲਕਿ ਭਵਿੱਖ ਦੀਆਂ ਤ੍ਰਾਸਦੀਆਂ ਤੋਂ ਬਚਣ ਲਈ ਰੋਕਥਾਮ ਦੇ ਉਪਾਅ ਸੁਝਾਉਣਾ ਹੈ। ਜੇ ਲੋੜ ਪਈ, ਤਾਂ ਅਸੀਂ ਸਪੱਸ਼ਟ ਕਰਾਂਗੇ ਕਿ ਪਾਇਲਟ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।’’

ਅਦਾਲਤ ਨੇ ਇਸ ਮਾਮਲੇ ਨੂੰ 10 ਨਵੰਬਰ ਨੂੰ ਇਸ ਘਟਨਾ ਬਾਰੇ ਹੋਰ ਲੰਬਿਤ ਪਟੀਸ਼ਨਾਂ ਦੇ ਨਾਲ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ।

ਜ਼ਿਕਰਯੋਗ ਹੈ ਕਿ 12 ਜੂਨ ਦੇ ਜਹਾਜ਼ ਹਾਦਸੇ ਵਿੱਚ 229 ਯਾਤਰੀਆਂ ਸਮੇਤ ਕੁੱਲ 260 ਵਿਅਕਤੀਆਂ ਦੀ ਮੌਤ ਹੋ ਗਈ ਸੀ।

ਪਿਛਲੇ ਮਹੀਨੇ ਪੁਸ਼ਕਰਾਜ ਸਭਰਵਾਲ ਅਤੇ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਨੇ ਹਵਾਈ ਹਾਦਸੇ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। 91 ਸਾਲਾ ਪਿਤਾ ਨੇ ਇਸ ਦੁਖਾਂਤਕ ਘਟਨਾ ਦੀ "ਨਿਰਪੱਖ, ਪਾਰਦਰਸ਼ੀ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ" ਜਾਂਚ ਦੀ ਮੰਗ ਕੀਤੀ ਹੈ। -ਪੀਟੀਆਈ

Advertisement
×