ਏਅਰ ਇੰਡੀਆ ਜਹਾਜ਼ ਹਾਦਸਾ ਰਿਪੋਰਟ: ਤੇਲ ਕੰਟਰੋਲ ਸਵਿੱਚ ਵਿੱਚ ਕੋਈ ਨੁਕਸ ਨਹੀਂ
ਉੱਜਵਲ ਜਲਾਲੀ
ਨਵੀਂ ਦਿੱਲੀ, 12 ਜੁਲਾਈ
ਅਹਿਮਦਾਬਾਦ ਵਿੱਚ ਹਾਲ ਹੀ ਵਿੱਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਵਿੱਚ ਜਹਾਜ਼ ਦੇ ਤੇਲ ਕੰਟਰੋਲ ਸਵਿੱਚ ਵਿੱਚ ਕਿਸੇ ਵੀ ਨੁਕਸ ਨੂੰ ਰੱਦ ਕਰ ਦਿੱਤਾ ਗਿਆ ਹੈ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੁਆਰਾ ਸ਼ਨਿਚਰਵਾਰ ਨੂੰ ਜਾਰੀ ਕੀਤੀ ਗਈ ਮੁੱਢਲੀ ਰਿਪੋਰਟ ਦੇ ਅਨੁਸਾਰ ਰੱਖ-ਰਖਾਅ ਦੇ ਰਿਕਾਰਡਾਂ ਅਤੇ ਇਤਿਹਾਸਕ ਸਲਾਹਾਂ ਦੀ ਪੂਰੀ ਜਾਂਚ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਕੰਪੋਨੈਂਟ - ਈਂਧਨ ਸਵਿੱਚ - ਇਰਾਦੇ(ਜਿਸ ਤਰ੍ਹਾਂ ਕੰਮ ਕਰਨ ਲਈ ਸੈਟ ਕੀਤਾ ਹੋਵੇ) ਅਨੁਸਾਰ ਕੰਮ ਕਰ ਰਿਹਾ ਸੀ।
ਹਾਲਾਂਕਿ, ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਕਿ ਸੱਤ ਸਾਲ ਪਹਿਲਾਂ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਈਂਧਨ ਕੰਟਰੋਲ ਸਵਿੱਚ ਦੀ ਸੰਭਾਵਿਤ ਡਿਸਐਂਗੇਜਮੈਂਟ ਸਮੱਸਿਆ ਬਾਰੇ ਚੇਤਾਵਨੀ ਦਿੱਤੀ ਸੀ। ਰਿਪੋਰਟ ਦੇ ਇੱਕ ਅੰਸ਼ ਵਿੱਚ ਕਿਹਾ ਗਿਆ ਹੈ, ‘‘FAA ਨੇ 17 ਦਸੰਬਰ, 2018 ਨੂੰ ਈਂਧਨ ਕੰਟਰੋਲ ਸਵਿੱਚ ਲਾਕਿੰਗ ਵਿਸ਼ੇਸ਼ਤਾ ਦੀ ਸੰਭਾਵਿਤ ਡਿਸਐਂਗੇਜਮੈਂਟ ਦੇ ਸੰਬੰਧ ਵਿੱਚ ਸਪੈਸ਼ਲ ਬੁਲੇਟਿਨ (SAIB) ਨੰ. NM-18-33 ਜਾਰੀ ਕੀਤਾ ਸੀ।’’
VT-ANB ਦੇ ਰੱਖ-ਰਖਾਅ ਡਿਟੇਲਜ਼ ਦੀ ਸਮੀਖਿਆ ਤੋਂ ਪਤਾ ਚੱਲਿਆ ਕਿ ਥ੍ਰੌਟਲ ਕੰਟਰੋਲ ਮੋਡੀਊਲ ਨੂੰ 2019 ਅਤੇ 2023 ਵਿੱਚ ਬਦਲਿਆ ਗਿਆ ਸੀ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਬਦਲਾਅ ਈਂਧਨ ਕੰਟਰੋਲ ਸਵਿੱਚ ਨਾਲ ਸੰਬੰਧਿਤ ਸੀ। 2023 ਤੋਂ ਬਾਅਦ VT-ANB ’ਤੇ ਇਸ ਕੰਪੋਨੈਂਟ ਬਾਰੇ ਕੋਈ ਨੁਕਸ ਰਿਪੋਰਟ ਨਹੀਂ ਕੀਤਾ ਗਿਆ ਹੈ। ਅਥਾਰਟੀ ਹਾਦਸੇ ਦੇ ਪਿੱਛੇ ਦੇ ਹੋਰ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੀ ਹੈ, ਪਰ ਈਂਧਨ ਕੰਟਰੋਲ ਸਵਿੱਚ ਨੂੰ ਅਧਿਕਾਰਤ ਤੌਰ ’ਤੇ ਨੁਕਸ ਤੋਂ ਮੁਕਤ ਕਰ ਦਿੱਤਾ ਗਿਆ ਹੈ।