Air India Group avoids Iran, Iraq, Israel airspaceਮੱਧ ਪੂਰਬ ਤਣਾਅ: ਏਅਰ ਇੰਡੀਆ ਵੱਲੋਂ ਇਰਾਨ, ਇਰਾਕ, ਇਜ਼ਰਾਈਲ ਦਾ ਹਵਾਈ ਖੇਤਰ ਨਾ ਵਰਤਣ ਦਾ ਫੈਸਲਾ
ਕਈ ਉਡਾਣਾਂ ਰੱਦ ਕੀਤੀਆਂ
Advertisement
ਨਵੀਂ ਦਿੱਲੀ/ਮੁੰਬਈ, 22 ਜੂਨ
Advertisement
Air India ਏਅਰ ਇੰਡੀਆ ਗਰੁੱਪ ਨੇ ਫੈਸਲਾ ਕੀਤਾ ਹੈ ਕਿ ਉਹ ਮੱਧ ਪੂਰਬ ਵਿੱਚ ਤਣਾਅ ਕਾਰਨ ਉਥੋਂ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰੇਗਾ। ਇਸ ਨਤੀਜੇ ਵਜੋਂ ਕਈ ਉਡਾਣਾਂ ਦੀ ਮਿਆਦ ਲੰਮੀ ਕਰ ਦਿੱਤੀ ਗਈ ਹੈ ਤੇ ਏਅਰ ਇੰਡੀਆ ਐਕਸਪ੍ਰੈਸ ਨੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਗਰੁੱਪ ਦੀਆਂ ਦੋ ਏਅਰਲਾਈਨਾਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਚਲ ਰਹੀਆਂ ਹਨ। ਖਾੜੀ ਖੇਤਰ ਵਿੱਚ ਵਧਦੇ ਤਣਾਅ ਦਰਮਿਆਨ ਏਅਰ ਇੰਡੀਆ ਗਰੁੱਪ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀਆਂ ਉਡਾਣਾਂ ਮੌਜੂਦਾ ਸਮੇਂ ਇਰਾਨ, ਇਰਾਕ ਅਤੇ ਇਜ਼ਰਾਈਲ ਦੇ ਹਵਾਈ ਖੇਤਰਾਂ ਵਿੱਚ ਨਹੀਂ ਜਾ ਰਹੀਆਂ।
ਏਅਰ ਇੰਡੀਆ ਨੇ ਅੱਜ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਯੂਏਈ, ਕਤਰ, ਓਮਾਨ ਅਤੇ ਕੁਵੈਤ ਲਈ ਉਡਾਣਾਂ ਲਈ ਵਿਕਲਪਕ ਮਾਰਗਾਂ ਦੀ ਚੋਣ ਕਰਨਗੇ।
Advertisement
×