DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਅਰ ਇੰਡੀਆ ਦੀ ਵਿਆਨਾ ਤੋਂ ਦਿੱਲੀ ਜਾਣ ਵਾਲੀ ਉਡਾਣ ਤਕਨੀਕੀ ਖਰਾਬੀ ਕਾਰਨ ਦੁਬਈ ਭੇਜੀ

Delhi-bound flight from Vienna diverted to Dubai due to technical issue: Air India ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਵਿਆਨਾ ਤੋਂ ਦਿੱਲੀ ਜਾਣ ਵਾਲੀ 9 ਅਕਤੂਬਰ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਦੁਬਈ ਵੱਲ ਮੋੜ ਦਿੱਤਾ ਗਿਆ। ਇਹ...

  • fb
  • twitter
  • whatsapp
  • whatsapp
Advertisement

Delhi-bound flight from Vienna diverted to Dubai due to technical issue: Air India ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਵਿਆਨਾ ਤੋਂ ਦਿੱਲੀ ਜਾਣ ਵਾਲੀ 9 ਅਕਤੂਬਰ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਦੁਬਈ ਵੱਲ ਮੋੜ ਦਿੱਤਾ ਗਿਆ। ਇਹ ਜਾਣਕਾਰੀ ਏਅਰ ਇੰਡੀਆ ਨੇ ਅੱਜ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਡਾਣ ਨੂੰ ਦੁਬਈ ਵਿਚ ਸੁਰੱਖਿਅਤ ਉਤਰਿਆ ਗਿਆ ਅਤੇ ਜਾਂਚ ਕੀਤੀ ਗਈ। ਇਹ ਉਡਾਣ ਦੁਬਈ ਤੋਂ 08:45 ਵਜੇ IST ਰਵਾਨਾ ਹੋਈ ਅਤੇ 12:19 ਦਿੱਲੀ ਪਹੁੰਚੀ।

ਹਾਲਾਂਕਿ ਏਅਰ ਇੰਡੀਆ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਤਕਨੀਕੀ ਖਾਮੀ ਕਾਰਨ ਇਸ ਨੂੰ ਦੁਬਈ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਵਾਈ ਉਡਾਣਾਂ ਵਿਚ ਤਕਨੀਕੀ ਸਮੱਸਿਆਵਾਂ ਆਉਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਪੀ.ਟੀ.ਆਈ

Advertisement

Advertisement
Advertisement
×