ਟੋਕੀਓ ਦੇ Haneda Airport ਤੋਂ ਆ ਰਹੀ Air India ਦੀ ਉਡਾਣ ਕੋਲਕਾਤਾ ਵੱਲ ਮੋੜੀ
Delhi-bound Air India flight from Tokyo's Haneda Airport diverted to Kolkata
Advertisement
ਨਵੀਂ ਦਿੱਲੀ, 29 ਜੂਨ
ਟੋਕੀਓ ਦੇ Haneda ਹਵਾਈ ਅੱਡੇ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਕੈਬਿਨ ਵਿੱਚ ‘ਲਗਾਤਾਰ ਜ਼ਿਆਦਾ ਤਾਪਮਾਨ’ (persistent warm temperature) ਹੋਣ ਕਾਰਨ ਕੋਲਕਾਤਾ ਵੱਲ ਮੋੜ ਦਿੱਤਾ ਗਿਆ। ਏਅਰ ਇੰਡੀਆ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਾਲਾਂਕਿ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
ਏਅਰਲਾਈਨ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਦਿੱਲੀ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਏਅਰ ਇੰਡੀਆ ਨੇ ਕਿਹਾ, ‘‘29 ਜੂਨ ਨੂੰ ਹਨੇਦਾ ਤੋਂ ਦਿੱਲੀ ਜਾ ਰਹੀ Air India flight AI357 ਨੂੰ ਕੈਬਿਨ ਵਿੱਚ ਲਗਾਤਾਰ ਗਰਮ ਤਾਪਮਾਨ ਦੇ ਕਾਰਨ ਸਾਵਧਾਨੀ ਵਜੋਂ ਕੋਲਕਾਤਾ ਵੱਲ ਮੋੜ ਦਿੱਤਾ ਗਿਆ।’’
ਇਸ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਕੋਲਕਾਤਾ ਵਿੱਚ ਇਸ ਦੀਆਂ ਟੀਮਾਂ ਉਡਾਣ ਦੇ ਇਸ ਅਣਕਿਆਸੇ diversion ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘਟਾਉਣ ਲਈ ਯਾਤਰੀਆਂ ਨੂੰ ਹਰ ਲੋੜੀਂਦੀ ਸਹਾਇਤਾ ਮੁਹੱੱਈਆ ਕਰਵਾ ਰਹੀਆਂ ਹਨ। -ਪੀਟੀਆਈ
Advertisement
×