AI plane overshoots runway: ਏਅਰ ਇੰਡੀਆ ਦਾ ਜਹਾਜ਼ ਮੁੰਬਈ ਹਵਾਈ ਅੱਡੇ 'ਤੇ ਰਨਵੇਅ ਤੋਂ ਟੱਪਿਆ
ਸਾਰੇ ਮੁਸਾਫ਼ਰ ਤੇ ੳੁਡਾਣ ਅਮਲੇ ਦੇ ਮੈਂਬਰ ਸੁਰੱਖਿਅਤ ਜਹਾਜ਼ ਤੋਂ ੳੁਤਾਰੇ; ਕੇਰਲ ਦੇ ਕੋਚੀ ਤੋਂ ਮੁੰਬੲੀ ਆ ਰਿਹਾ ਸੀ ਜਹਾਜ਼
ਕੋਚੀ ਤੋਂ ਆਉਣ ਵਾਲਾ ਏਅਰ ਇੰਡੀਆ ਦਾ ਇੱਕ ਜਹਾਜ਼ ਸੋਮਵਾਰ ਸਵੇਰੇ ਮੁੰਬਈ ਹਵਾਈ ਅੱਡੇ 'ਤੇ ਰਨਵੇਅ ਤੋਂ ਪਾਰ ਟੱਪ ਗਿਆ ਅਤੇ ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ।
ਏਅਰਲਾਈਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਜਹਾਜ਼ ਸੁਰੱਖਿਅਤ ਰੁਕ ਗਿਆ ਅਤੇ ਸਾਰੇ ਯਾਤਰੀਆਂ ਦੇ ਨਾਲ-ਨਾਲ ਚਾਲਕ ਦਲ ਦੇ ਮੈਂਬਰ ਵੀ ਜਹਾਜ਼ ਵਿਚੋਂ ਸੁਰੱਖਿਅਤ ਉਤਾਰ ਲਏ ਗਏ ਹਨ।
ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "21 ਜੁਲਾਈ, 2025 ਨੂੰ ਕੋਚੀ ਤੋਂ ਮੁੰਬਈ ਜਾ ਰਹੀ ਉਡਾਣ AI2744 ਨੂੰ ਲੈਂਡਿੰਗ ਦੌਰਾਨ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਲੈਂਡਿੰਗ ਤੋਂ ਬਾਅਦ ਇਹ ਰਨਵੇਅ 'ਤੇ ਅਗਾਂਹ ਲੰਘ ਗਿਆ। ਜਹਾਜ਼ ਸੁਰੱਖਿਅਤ ਗੇਟ ਤੱਕ ਰੁਕ ਗਿਆ ਅਤੇ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਇਸ ਵਿਚੋਂ ਉਤਰ ਗਏ ਹਨ।"
ਸੂਤਰਾਂ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (Directorate General of Civil Aviation - DGCA) ਦੀ ਇੱਕ ਟੀਮ ਸਥਿਤੀ ਦਾ ਮੁਲਾਂਕਣ ਕਰ ਰਹੀ ਹੈ।
ਬੁਲਾਰੇ ਨੇ ਕਿਹਾ, "ਜਹਾਜ਼ ਨੂੰ ਜਾਂਚ ਲਈ ਰੋਕ ਲਿਆ ਗਿਆ ਹੈ। ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ।"