ਅਹਿਮਦਾਬਾਦ: ਜੀਐੱਸਟੀ ਘਪਲੇ ਦੇ ਦੋਸ਼ ਹੇਠ ਪੱਤਰਕਾਰ ਗ੍ਰਿਫ਼ਤਾਰ
ਅਹਿਮਦਾਬਾਦ: ਅਹਿਮਦਾਬਾਦ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਅੱਜ ਗੁਜਰਾਤ ਦੇ ਪ੍ਰਮੁੱਖ ਅਖਬਾਰ ਦੇ ਸੀਨੀਅਰ ਪੱਤਰਕਾਰ ਨੂੰ ਜੀਐੱਸਟੀ ਘਪਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ (ਅਪਰਾਧ) ਅਜੀਤ ਰਾਜੀਅਨ ਨੇ ਕਿਹਾ, ‘ਕੇਂਦਰੀ ਜੀਐੱਸਟੀ ਨੂੰ ਮਹੇਸ਼ ਦੀ ਪਤਨੀ ਅਤੇ ਪਿਤਾ ਦੇ ਨਾਮ...
Advertisement
ਅਹਿਮਦਾਬਾਦ: ਅਹਿਮਦਾਬਾਦ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਅੱਜ ਗੁਜਰਾਤ ਦੇ ਪ੍ਰਮੁੱਖ ਅਖਬਾਰ ਦੇ ਸੀਨੀਅਰ ਪੱਤਰਕਾਰ ਨੂੰ ਜੀਐੱਸਟੀ ਘਪਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ (ਅਪਰਾਧ) ਅਜੀਤ ਰਾਜੀਅਨ ਨੇ ਕਿਹਾ, ‘ਕੇਂਦਰੀ ਜੀਐੱਸਟੀ ਨੂੰ ਮਹੇਸ਼ ਦੀ ਪਤਨੀ ਅਤੇ ਪਿਤਾ ਦੇ ਨਾਮ ’ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਫਰਮਾਂ ਵਿੱਚ ਕੁਝ ਸ਼ੱਕੀ ਲੈਣ-ਦੇਣ ਦਾ ਪਤਾ ਲੱਗਿਆ ਸੀ।’ ਅਪਰਾਧ ਸ਼ਾਖਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸਿਟੀ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਲੈਣ-ਦੇਣ ਰਾਹੀਂ ‘ਇਨਪੁਟ ਟੈਕਸ ਕ੍ਰੈਡਿਟ’ ਦਾ ਲਾਭ ਲੈ ਕੇ ਸਰਕਾਰ ਨਾਲ ਧੋਖਾਧੜੀ ਕਰਨ ਦੇ ਮਕਸਦ ਨਾਲ ਫਰਜ਼ੀ ਕੰਪਨੀ ਚਲਾਉਣ ਦੇ ਕਥਿਤ ਘਪਲੇ ਸਬੰਧੀ ਕੇਂਦਰੀ ਜੀਐੱਸਟੀ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਕਈ ਵਿਅਕਤੀਆਂ ਅਤੇ ਕੰਪਨੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। -ਪੀਟੀਆਈ
Advertisement
Advertisement
×

