ਅਹਿਮਦਾਬਾਦ ਹਵਾਈ ਅੱਡੇ ਨੂੰ ਮਿਲੀ ਬੰਬ ਦੀ ਧਮਕੀ, ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ
ਹਵਾਈ ਅੱਡਾ ਪੁਲੀਸ ਅਤੇ ਸਾਈਬਰ ਅਪਰਾਧ ਵੱਲੋਂ ਅਗਲੇਰੀ ਜਾਂਚ ਜਾਰੀ
Advertisement
ਅਹਿਮਦਾਬਾਦ ਹਵਾਈ ਅੱਡੇ ਦੇ ਪ੍ਰਸ਼ਾਸਨ ਨੂੰ ਅੱਜ ਬੰਬ ਦੀ ਧਮਕੀ ਮਿਲੀ। ਇਸ ਮਗਰੋਂ ਸੁਰੱਖਿਆ ਏਜੰਸੀਆਂ ਫੌਰੀ ਹਰਕਤ ਵਿਚ ਆ ਗਈਆਂ, ਪਰ ਬਰੀਕੀ ਨਾਲ ਕੀਤੀ ਜਾਂਚ ਦੇ ਬਾਵਜੂਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ’ਤੇ ਇਹ ਧਮਕੀ ਈਮੇਲ ਜ਼ਰੀਏ ਮਿਲੀ ਸੀ।
ਸਹਾਇਕ ਪੁਲੀਸ ਕਮਿਸ਼ਨਰ, ‘ਜੀ’ ਡਿਵੀਜ਼ਨ ਵੀ.ਐੱਨ. ਯਾਦਵ ਨੇ ਕਿਹਾ ਈਮੇਲ ਮਿਲਣ ’ਤੇ ਸਥਾਨਕ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਸਾਈਬਰ ਕ੍ਰਾਈਮ ਬ੍ਰਾਂਚ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਪੂਰੇ ਹਵਾਈ ਅੱਡੇ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ, ‘‘ਧਮਕੀ ਝੂਠੀ ਨਿਕਲੀ ਕਿਉਂਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹਵਾਈ ਅੱਡਾ ਪੁਲੀਸ ਅਤੇ ਸਾਈਬਰ ਅਪਰਾਧ ਅਗਲੇਰੀ ਜਾਂਚ ਕਰ ਰਹੇ ਹਨ।’’
Advertisement
ਪਿਛਲੇ ਛੇ ਮਹੀਨਿਆਂ ਦੌਰਾਨ ਗੁਜਰਾਤ ਹਾਈ ਕੋਰਟ, ਅਹਿਮਦਾਬਾਦ ਹਵਾਈ ਅੱਡੇ ਅਤੇ ਰਾਜ ਭਰ ਦੇ 20 ਤੋਂ ਵੱਧ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਮਿਲੀਆਂ ਹਨ।
Advertisement