DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਕਫ਼ ਮਗਰੋਂ ਭਾਜਪਾ ਨੇ ਈਸਾਈ, ਜੈਨੀ, ਬੋਧੀ ਤੇ ਹਿੰਦੂ ਮੰਦਰਾਂ ਦੀ ਜ਼ਮੀਨ ’ਤੇ ਨਜ਼ਰ ਟਿਕਾਈ: ਊਧਵ ਠਾਕਰੇ

After Waqf, BJP eying land of Christians, Jains, Buddhists and Hindu temples: Uddhav Thackeray
  • fb
  • twitter
  • whatsapp
  • whatsapp
Advertisement

ਮੁੰਬਈ, 6 ਅਪਰੈਲ

Shiv Sena (UBT)  ਮੁਖੀ ਊਧਵ ਠਾਕਰੇ ਨੇ ਅੱਜ ਦੋਸ਼ ਲਾਇਆ ਕਿ ਵਕਫ਼ ਕਾਨੂੰਨ ਲਾਗੂ ਕਰਨ ਮਗਰੋਂ, ਭਾਜਪਾ ਨੇ ਹੁਣ ਆਪਣੇ ‘‘ਦੋਸਤਾਂ’’ ਲਈ ਈਸਾਈਆਂ, ਜੈਨੀਆਂ, ਬੋਧੀਆਂ ਅਤੇ ਇੱਥੋਂ ਤੱਕ ਕਿ ਹਿੰਦੂ ਮੰਦਰਾਂ ਦੀ ਜ਼ਮੀਨ ’ਤੇ ਨਜ਼ਰ ਟਿਕਾਈ ਹੋਈ ਹੈ। ਠਾਕਰੇ ਨੇ ਇਹ ਦਾਅਵਾ ਸ਼ਿਵ ਸੰਚਾਰ ਸੈਨਾ (Shiv Sanchar Sena) ਜੋ ਪਾਰਟੀ ਦਾ ਆਈਟੀ ਅਤੇ ਸੰਚਾਰ ਵਿੰਗ ਹੋਵੇਗਾ, ਦੇ ਉਦਘਾਟਨ ਮੌਕੇ ਕੀਤਾ।

Advertisement

ਐੱਨਸੀਪੀ (ਐੱਸਪੀ) ਆਗੂ ਜਤਿੰਦਰ ਅਵਧ ਨੇ ਵੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁੱਖ ਪੱਤਰ ‘Organiser’ ਦੇ ਇੱਕ article ਦਾ ਹਵਾਲਾ ਦਿੰਦੇ ਹੋਏ ਅਜਿਹਾ ਹੀ ਦੋਸ਼ ਲਾਇਆ ਹੈ।

ਠਾਕਰੇ ਨੇ ਆਪਣੀ ਸਾਬਕਾ ਸਹਿਯੋਗੀ ਭਾਜਪਾ ਨੂੰ ਭਗਵਾਨ ਰਾਮ ਵਾਂਗ ‘ਵਿਹਾਰ’ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ, ‘‘ਅਗਲਾ ਕਦਮ (ਵਕਫ਼ ਕਾਨੂੰਨ ਤੋਂ ਬਾਅਦ) ਈਸਾਈ, ਜੈਨੀ, ਬੋਧੀ ਤੇ ਇੱਥੋਂ ਤੱਕ ਕਿ ਹਿੰਦੂ ਮੰਦਰਾਂ ਦੀ ਜ਼ਮੀਨ ’ਤੇ ਨਜ਼ਰ ਰੱਖਣਾ ਹੋਵੇਗਾ। ਉਹ ਮੁੱਖ ਜ਼ਮੀਨ ਆਪਣੇ ਦੋਸਤਾਂ ਨੂੰ ਦੇ ਦੇਣਗੇ। ਉਨ੍ਹਾਂ ਨੂੰ ਕਿਸੇ ਵੀ ਭਾਈਚਾਰੇ ਨਾਲ ਪਿਆਰ ਨਹੀਂ ਹੈ।’’

ਠਾਕਰੇ ਨੇ  ‘Organiser’ ਦੇ article (which appears to have since been unpublished) ਦੇ ਹਵਾਲੇ ਨਾਲ ਕਿਹਾ, ‘‘ਉਨ੍ਹਾਂ ਨੇ ਇਸ ਜਨਤਕ ਕਰ ਦਿੱਤਾ ਹੈ ਅਤੇ ਹਰ ਕਿਸੇ ਨੂੰ ਆਪਣੀਆਂ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਹਨ।’’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸੈਨਾ (ਯੂਬੀਟੀ) ਵਕਫ਼ ਬਿੱਲ ’ਤੇ ਹੋਰ ਵਿਰੋਧੀ ਪਾਰਟੀਆਂ ਵਾਂਗ ਅਦਾਲਤ ਦਾ ਰੁਖ਼ ਕਰੇਗੀ, ਤਾਂ ਉਨ੍ਹਾਂ ਨੇ ‘ਨਾਂਹ’ ਵਿੱਚ ਜਵਾਬ ਦਿੱਤਾ।

ਠਾਕਰੇ ਦੀ ਪਾਰਟੀ ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਵਿੱਖ ਵਿੱਚ ਸਾਰੀ ਵਕਫ਼ ਜ਼ਮੀਨ ਭਾਜਪਾ ਦੇ ‘‘ਉਦਯੋਗਪਤੀ ਦੋਸਤਾਂ’’ ਕੋਲ ਜਾਵੇਗੀ।

ਇਸ ਦੌਰਾਨ, ਐੱਨਸੀਪੀ (ਸਪਾ) ਦੇ ਨੇਤਾ ਜਤਿੰਦਰ ਅਵਧ ਨੇ ਦਾਅਵਾ ਕੀਤਾ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਹੁਣ ਦੇਸ਼ ਦੇ ਈਸਾਈਆਂ ਦੀ ਵਾਰੀ ਹੈ। ਐਕਸ ’ਤੇ ਇੱਕ ਪੋਸਟ ਵਿੱਚ, ਠਾਣੇ ਦੇ ਕਲਵਾ-ਮੁੰਬਰਾ ਹਲਕੇ ਤੋਂ ਵਿਧਾਇਕ ਨੇ ਕਿਹਾ ਕਿ ਆਰਐਸਐਸ ਦੇ ਮੁੱਖ ਪੱਤਰ ਨੇ ਦਾਅਵਾ ਕੀਤਾ ਹੈ ਕਿ ਵਕਫ਼ ਬੋਰਡ ਨਹੀਂ ਬਲਕਿ Catholic Church of India ਕੋਲ ਦੇਸ਼ ’ਚ ਸਭ ਤੋਂ ਵੱਡਾ landholder ਹੈ। -ਪੀਟੀਆਈ

Advertisement
×