ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਢੇ ਸੱਤ ਸਾਲਾਂ ਮਗਰੋਂ ਹਵਾਈ ਸੈਨਾ ਦੇ ਏਐੱਨ-32 ਜਹਾਜ਼ ਦਾ ਮਲਬਾ ਲੱਭਿਆ

ਜੁਲਾਈ 2016 ਵਿਚ ਬੰਗਾਲ ਦੀ ਖਾੜੀ ’ਤੇ ਵਾਪਰਿਆ ਸੀ ਹਾਦਸਾ; ਜਹਾਜ਼ ’ਚ ਸਵਾਰ ਸਨ 29 ਮੁਲਾਜ਼ਮ
Advertisement
ਨਵੀਂ ਦਿੱਲੀ: ਸਾਢੇ ਸੱਤ ਸਾਲ ਪਹਿਲਾਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਟਰਾਂਸਪੋਰਟ ਜਹਾਜ਼ ਏਐੱਨ-32 ਦਾ ਮਲਬਾ ਬੰਗਾਲ ਦੀ ਖਾੜੀ ਵਿਚ ਕਰੀਬ 3.4 ਕਿਲੋਮੀਟਰ ਦੀ ਡੂੰਘਾਈ ’ਤੇ ਲੱਭਿਆ ਹੈ। ਇਸ ਜਹਾਜ਼ ਵਿਚ 29 ਕਰਮੀ ਸਵਾਰ ਸਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਤਕਨੀਕ ਬਾਰੇ ਕੌਮੀ ਸੰਸਥਾ ਵੱਲੋਂ ਤਾਇਨਾਤ ਕੀਤੇ ਗਏ ਅੰਡਰਵਾਟਰ ਵਹੀਕਲ ਵੱਲੋਂ ਖਿੱਚੀਆਂ ਤਸਵੀਰਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੇਨਈ ਤੱਟ ਤੋਂ 310 ਕਿਲੋਮੀਟਰ ਦੂਰ ਮਿਲਿਆ ਮਲਬਾ ਏਐੱਨ-32 ਜਹਾਜ਼ ਦਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਮੁਤਾਬਕ ਸੰਭਾਵੀ ਹਾਦਸੇ ਵਾਲੀ ਥਾਂ ਨੇੜੇ ਹੋਰ ਕੋਈ ਵੀ ਜਹਾਜ਼ ਹਾਦਸਾਗ੍ਰਸਤ ਨਹੀਂ ਹੋਇਆ। ਇਸ ਲਈ ਮਲਬੇ ਦੇ ਏਐੱਨ-32 ਦੇ ਹੋਣ ਦੀ ਪੂਰੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਹ ਜਹਾਜ਼ 22 ਜੁਲਾਈ 2016 ਨੂੰ ਬੰਗਾਲ ਦੀ ਖਾੜੀ ’ਤੇ ਲਾਪਤਾ ਹੋ ਗਿਆ ਸੀ। ਵੱਡੇ ਪੱਧਰ ਉਤੇ ਚੱਲੇ ਖੋਜ ਤੇ ਬਚਾਅ ਅਪਰੇਸ਼ਨ ਦੇ ਬਾਵਜੂਦ ਇਸ ਵਿਚ ਸਵਾਰ ਕੋਈ ਵੀ ਮੁਲਾਜ਼ਮ ਨਹੀਂ ਲੱਭਿਆ, ਤੇ ਨਾ ਹੀ ਮਲਬਾ ਲੱਭਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਮਲਬਾ ਕਈ ਉਪਕਰਨਾਂ ਦੀ ਮਦਦ ਨਾਲ ਲੱਭਿਆ ਗਿਆ ਹੈ ਜਿਸ ਵਿਚ ਮਲਟੀ-ਬੀਮਰ ਤੇ ਸਿੰਥੈਟਿਕ ਅਪੱਰਚਰ ਸੋਨਾਰ ਸ਼ਾਮਲ ਹਨ। -ਪੀਟੀਆਈ       
Advertisement
Tags :
indian air force