ਏਅਰਟੈੱਲ ਮਗਰੋਂ ਜੀਓ ਨੇ ਮਸਕ ਦੀ ਸਪੇਸਐੱਕਸ ਨਾਲ ਹੱਥ ਮਿਲਾਇਆ
ਨਵੀਂ ਦਿੱਲੀ: ਰਿਲਾਇੰਸ ਗਰੁੱਪ ਦੀ ਡਿਜੀਟਲ ਸੇਵਾਵਾਂ ਕੰਪਨੀ ਜੀਓ ਪਲੈਟਫਾਰਮ ਲਿਮਟਿਡ ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਸਪੇਸਐੱਕਸ ਨਾਲ ਸਮਝੌਤਾ ਕੀਤਾ ਹੈ। ਇਹ ਕਰਾਰ ਅਜਿਹੇ ਮੌਕੇ ਸਿਰੇ ਚੜ੍ਹਿਆ ਹੈ, ਜਦੋਂ ਇਕ...
Advertisement
ਨਵੀਂ ਦਿੱਲੀ:
ਰਿਲਾਇੰਸ ਗਰੁੱਪ ਦੀ ਡਿਜੀਟਲ ਸੇਵਾਵਾਂ ਕੰਪਨੀ ਜੀਓ ਪਲੈਟਫਾਰਮ ਲਿਮਟਿਡ ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਬਰਾਡਬੈਂਡ ਇੰਟਰਨੈੱਟ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਸਪੇਸਐੱਕਸ ਨਾਲ ਸਮਝੌਤਾ ਕੀਤਾ ਹੈ। ਇਹ ਕਰਾਰ ਅਜਿਹੇ ਮੌਕੇ ਸਿਰੇ ਚੜ੍ਹਿਆ ਹੈ, ਜਦੋਂ ਇਕ ਦਿਨ ਪਹਿਲਾਂ ਭਾਰਤੀ ਏਅਰਟੈੱਲ ਨੇ ਸਪੇਸਐੱਕਸ ਨਾਲ ਇਹੋ ਜਿਹਾ ਹੀ ਕਰਾਰ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜੀਓ ਆਪਣੇ ਰਿਟੇਲ ਆਊਟਲੈਟਾਂ ਦੇ ਨਾਲ-ਨਾਲ ਆਪਣੇ ਆਨਲਾਈਨ ਸਟੋਰਫਰੰਟਾਂ ਰਾਹੀਂ ਸਟਾਰਲਿੰਕ ਸੋਲਿਊਸ਼ਨਜ਼ ਉਪਲਬਧ ਕਰਵਾਏਗਾ। -ਪੀਟੀਆਈ
Advertisement
Advertisement
×