ਅਹਿਮਦਾਬਾਦ ਹਾਦਸੇ ਮਗਰੋਂ ਪਾਇਲਟਾਂ ’ਚ ਮੈਡੀਕਲ ਛੁੱਟੀ ਲੈਣ ’ਚ ਰੁਝਾਨ ਵਧਿਆ: ਸਰਕਾਰ
ਸਰਕਾਰ ਨੇ ਅੱਜ ਸੰਸਦ ’ਚ ਦੱਸਿਆ ਕਿ ਪਿਛਲੇ ਮਹੀਨੇ ਅਹਿਮਦਾਬਾਦ ’ਚ ਹਵਾਈ ਹਾਦਸੇ ਮਗਰੋਂ ਏਅਰ ਇੰਡੀਆ ਦੀਆਂ ਉਡਾਣਾਂ ਦੇ ਪਾਇਲਟਾਂ ਵੱਲੋਂ ਮੈਡੀਕਲ ਛੁੱਟੀ ਲਏ ਜਾਣ ਦੇ ਮਾਮਲਿਆਂ ’ਚ ਮਾਮੂਲੀ ਵਾਧਾ ਦੇਖਿਆ ਗਿਆ ਹੈ ਅਤੇ ਇਕੱਲੀ 16 ਜੂਨ ਨੂੰ ਹੀ 112...
Advertisement
ਸਰਕਾਰ ਨੇ ਅੱਜ ਸੰਸਦ ’ਚ ਦੱਸਿਆ ਕਿ ਪਿਛਲੇ ਮਹੀਨੇ ਅਹਿਮਦਾਬਾਦ ’ਚ ਹਵਾਈ ਹਾਦਸੇ ਮਗਰੋਂ ਏਅਰ ਇੰਡੀਆ ਦੀਆਂ ਉਡਾਣਾਂ ਦੇ ਪਾਇਲਟਾਂ ਵੱਲੋਂ ਮੈਡੀਕਲ ਛੁੱਟੀ ਲਏ ਜਾਣ ਦੇ ਮਾਮਲਿਆਂ ’ਚ ਮਾਮੂਲੀ ਵਾਧਾ ਦੇਖਿਆ ਗਿਆ ਹੈ ਅਤੇ ਇਕੱਲੀ 16 ਜੂਨ ਨੂੰ ਹੀ 112 ਪਾਇਲਟਾਂ ਨੇ ਇਹ ਛੁੱਟੀ ਲਈ ਸੀ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਲੋਕ ਸਭਾ ’ਚ ਲਿਖਤੀ ਜਵਾਬ ’ਚ ਦੱਸਿਆ ਕਿ ਪਾਇਲਟਾਂ ਵੱਲੋਂ ਤੰਦਰੁਸਤ ਨਾ ਹੋਣ ਦੀ ਸੂਚਨਾ ਦੇਣ ਵਿੱਚ ਮਾਮੂਲੀ ਵਾਧਾ ਹੋਇਆ ਹੈ ਤੇ 16 ਜੂਨ ਨੂੰ 51 ਕਮਾਂਡਰਾਂ ਨੇ ਬਿਮਾਰ ਹੋਣ ਦੀ ਸੂਚਨਾ ਦਿੱਤੀ ਸੀ। ਇਸ ਸਾਲ 21 ਜੁਲਾਈ ਤੱਕ ਪੰਜ ਹਵਾਈ ਕੰਪਨੀਆਂ ਨੇ ਖਾਮੀਆਂ ਦੀ ਸੂਚਨਾ ਦਿੱਤੀ ਹੈ।
Advertisement
Advertisement