ਅਮਰੀਕਾ ਦੀ ‘ਸਫਲ ਅਤੇ ਅਹਿਮ’ ਯਾਤਰਾ ਤੋਂ ਬਾਅਦ ਮੋਦੀ ਭਾਰਤ ਲਈ ਰਵਾਨਾ
ਨਿਊਯਾਰਕ, 24 ਸਤੰਬਰ PM Modi USA Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ‘ਸਫਲ ਅਤੇ ਅਹਿਮ’ ਤਿੰਨ ਰੋਜ਼ਾ ਯਾਤਰਾ ਤੋਂ ਬਾਅਦ ਸੋਮਵਾਰ ਨੂੰ ਭਾਰਤ ਲਈ ਰਵਾਨਾ ਹੋ ਗਏ ਹਨ। ਇਸ ਯਾਤਰਾ ਦੌਰਾਨ ਕਵਾਡ ਦੇਸ਼ਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਅਤੇ...
Advertisement
ਨਿਊਯਾਰਕ, 24 ਸਤੰਬਰ
PM Modi USA Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ‘ਸਫਲ ਅਤੇ ਅਹਿਮ’ ਤਿੰਨ ਰੋਜ਼ਾ ਯਾਤਰਾ ਤੋਂ ਬਾਅਦ ਸੋਮਵਾਰ ਨੂੰ ਭਾਰਤ ਲਈ ਰਵਾਨਾ ਹੋ ਗਏ ਹਨ। ਇਸ ਯਾਤਰਾ ਦੌਰਾਨ ਕਵਾਡ ਦੇਸ਼ਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਅਤੇ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਸ੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ‘ਭਵਿੱਖ ਦੇ ਸਿਖਰ ਸੰਮੇਲਨ’ ਨੂੰ ਵੀ ਸੰਬੋਧਨ ਕੀਤਾ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਸਫਲ ਅਤੇ ਅਹਿਮ ਯਾਤਰਾ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋਏ ਹਨ। -ਪੀਟੀਆਈ
Advertisement
#PM Narendra Modi #Prime Minister Narendra Modi
Advertisement
×