ਅਫ਼ਗ਼ਾਨਿਸਤਾਨ ਦੇ ਤਾਲਿਬਾਨ ਆਗੂ ਦਾ ਭਾਰਤ ਦੌਰਾ ਅਗਲੇ ਹਫ਼ਤੇ
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਅਗਲੇ ਹਫ਼ਤੇ ਭਾਰਤ ਪੁੱਜਣਗੇ, ਜੋ ਸਾਲ 2021 ਮਗਰੋਂ ਕਿਸੇ ਤਾਲਿਬਾਨੀ ਆਗੂ ਵੱਲੋਂ ਕੀਤਾ ਜਾਣ ਵਾਲਾ ਪਹਿਲਾ ਉੱਚ ਪੱਧਰੀ ਦੌਰਾ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਵੱਲੋਂ ਇਹ ਦੌਰਾ 9 ਅਤੇ 10 ਅਕਤੂਬਰ ਨੂੰ ਕੀਤਾ...
ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤੱਕੀ ਅਗਲੇ ਹਫ਼ਤੇ ਭਾਰਤ ਪੁੱਜਣਗੇ, ਜੋ ਸਾਲ 2021 ਮਗਰੋਂ ਕਿਸੇ ਤਾਲਿਬਾਨੀ ਆਗੂ ਵੱਲੋਂ ਕੀਤਾ ਜਾਣ ਵਾਲਾ ਪਹਿਲਾ ਉੱਚ ਪੱਧਰੀ ਦੌਰਾ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਵੱਲੋਂ ਇਹ ਦੌਰਾ 9 ਅਤੇ 10 ਅਕਤੂਬਰ ਨੂੰ ਕੀਤਾ ਜਾਵੇਗਾ। ਅਫ਼ਗਾਨ ਮੀਡੀਆ ਮੁਤਾਬਕ ਮੁਤੱਕੀ 6 ਅਕਤੂਬਰ ਨੂੰ ਰੂਸੀ ਅਧਿਕਾਰੀਆਂ ਵੱਲੋਂ ਮਿਲੇ ਸੱਦੇ ’ਤੇ ਸੱਤਵੇਂ ਗੇੜ ਦੀ ਗੱਲਬਾਤ ਲਈ ਮਾਸਕੋ ਪੁੱਜਣਗੇ ਜਿਸ ਮਗਰੋਂ ਉਹ ਭਾਰਤ ਪੁੱਜਣਗੇ। ਸੂਤਰਾਂ ਮੁਤਾਬਕ ਭਾਰਤ ਤੇ ਅਫ਼ਗਾਨਿਸਤਾਨ ਮੁਤੱਕੀ ਦੇ ਦੌਰੇ ਲਈ ਏਜੰਡਾ ਤੇ ਹੋਰ ਨੁਕਤਿਆਂ ਲਈ ਤਿਆਰੀ ’ਚ ਜੁਟੇ ਹਨ, ਜੇਕਰ ਇਹ ਦੌਰਾ ਨੇਪਰੇ ਚੜ੍ਹਦਾ ਹੈ ਤਾਂ ਇਹ ਭਾਰਤ ਤੇ ਤਾਲਿਬਾਨ ਦੇ ਕੂਟਨੀਤਕ ਸਬੰਧਾਂ ’ਚ ਮੀਲ ਪੱਥਰ ਸਾਬਿਤ ਹੋਵੇਗਾ, ਖ਼ਾਸ ਤੌਰ ’ਤੇ ਅਜਿਹੇ ਸਮੇਂ ’ਚ ਜਦੋਂ ਦੱਖਣੀ ਏਸ਼ੀਆ ’ਚ ਰਾਜਸੀ ਹਾਲਾਤ ਬਦਲ ਰਹੇ ਹਨ। ਇਸ ਤੋਂ ਪਹਿਲਾਂ ਮੁਤੱਕੀ ਸਮੇਤ ਕਈ ਤਾਲਿਬਾਨੀ ਆਗੂਆਂ ’ਤੇ ਯੂ ਐੱਨ ਦੀ ਸੁਰੱਖਿਆ ਕੌਂਸਿਲ ਵੱਲੋਂ ਵਿਦੇਸ਼ ਯਾਤਰਾ ’ਤੇ ਪਾਬੰਦੀ ਆਇਦ ਸੀ, ਜਿਸ ’ਚ ਹੁਣ ਛੋਟ ਦੇ ਦਿੱਤੀ ਗਈ ਹੈ।