ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਔਰਤਾਂ ਨੂੰ ਸੱਦਿਆ
ਪਿਛਲੀ ਵਾਰ ਸਮਾਂ ਘੱਟ ਹੋਣ ਤੇ ਤਕਨੀਕੀ ਸਮੱਸਿਆ ਦਾ ਹਵਾਲਾ ਦਿੱਤਾ
Advertisement
Afghan Foreign Minister says "technical error" on excluding women to earlier press conference ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਔਰਤਾਂ ਨੂੰ ਜਾਣਬੁੱਝ ਕੇ ਸੱਦਾ ਨਹੀਂ ਦਿੱਤਾ ਗਿਆ ਬਲਕਿ ਇਹ ਤਕਨੀਕੀ ਗਲਤੀ ਦਾ ਨਤੀਜਾ ਸੀ ਤੇ ਸਮਾਂ ਘੱਟ ਸੀ। ਪਿਛਲੀ ਵਾਰ ਪੱਤਰਕਾਰਾਂ ਦੀ ਛੋਟੀ ਸੂਚੀ ਤਿਆਰ ਕੀਤੀ ਗਈ ਸੀ ਕਿਉਂਕਿ ਸਮਾਂ ਘੱਟ ਸੀ। ਉਨ੍ਹਾਂ ਭਾਰਤੀ ਮੀਡੀਆ ਅਤੇ ਸਿਆਸਤਦਾਨਾਂ ਦੇ ਵਧਦੇ ਵਿਰੋਧ ਦਾ ਕਾਰਨ ਅੱਜ ਸਪਸ਼ਟ ਕੀਤਾ ਕਿ ਇਹ ਫੈਸਲਾ ਔਰਤਾਂ ਨਾਲ ਵਿਤਕਰੇ ’ਤੇ ਆਧਾਰਿਤ ਨਹੀਂ ਸੀ।
ਮੁਤੱਕੀ ਨੇ ਕਿਹਾ, ‘ਇਹ ਇੱਕ ਤਕਨੀਕੀ ਮੁੱਦਾ ਸੀ... ਸਾਡੇ ਸਾਥੀਆਂ ਨੇ ਸਮਾਂ ਘੱਟ ਹੋਣ ਕਾਰਨ ਪੱਤਰਕਾਰਾਂ ਦੇ ਖਾਸ ਵਰਗ ਨੂੰ ਸੱਦਾ ਭੇਜਣ ਦਾ ਫੈਸਲਾ ਕੀਤਾ ਸੀ ਅਤੇ ਇਸ ਤੋਂ ਇਲਾਵਾ ਕੋਈ ਹੋਰ ਇਰਾਦਾ ਨਹੀਂ ਸੀ।’
Advertisement
Advertisement
Advertisement
×