ਵਿਗਿਆਪਨ ਮਹਾਨਾਇਕ ਅਤੇ ਸ਼ਬਦਾਂ ਦੇ ਧਨੀ Piyush Pandey ਦਾ ਦੇਹਾਂਤ
Piyush Pandey ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀਆਂ ਚੋਣ ਮੁਹਿੰਮ ਦੇ ਸੰਚਾਰ ਯਤਨਾਂ ਲਈ ਵਿਆਪਕ ਤੌਰ ’ਤੇ ਸਿਹਰਾ ਦਿੱਤਾ ਜਾਂਦਾ ਹੈ
ਇਸ਼ਤਿਹਾਰ ਉਦਯੋਗ ਦੀਆਂ ਕੁਝ ਪ੍ਰਸਿੱਧ ਮੁਹਿੰਮਾਂ ਦੇ ਪਿੱਛੇ ਰਹੇ ਮਹਾਨਾਇਕ Piyush Pandey ਦਾ ਸ਼ੁੱਕਰਵਾਰ ਤੜਕੇ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ।
ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ ਨੇ ਰਚਨਾਤਮਕ ਪ੍ਰਤਿਭਾ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ। ਪਾਂਡੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2014 ਦੀਆਂ ਚੋਣ ਮੁਹਿੰਮ ਦੇ ਸੰਚਾਰ ਯਤਨਾਂ ਲਈ ਵਿਆਪਕ ਤੌਰ ’ਤੇ ਸਿਹਰਾ ਦਿੱਤਾ ਜਾਂਦਾ ਹੈ।
ਪਾਂਡੇ ਨੂੰ ਭਾਰਤੀ ਇਸ਼ਤਿਹਾਰਬਾਜ਼ੀ ਵਿੱਚ ਮਹਾਨ ਕਹਿੰਦੇ ਹੋਏ, ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਨੇ "ਰੋਜ਼ਾਨਾ ਦੇ ਮੁਹਾਵਰੇ, ਸਾਧਾਰਨ ਹਾਸਰਸ ਅਤੇ ਸੱਚਾ ਲਗਾਅ" ਲਿਆ ਕੇ ਸੰਚਾਰ ਨੂੰ ਬਦਲ ਦਿੱਤਾ।
ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਮੌਕਿਆਂ 'ਤੇ ਪਾਂਡੇ ਨਾਲ ਗੱਲਬੱਤ ਕੀਤੀ ਸੀ ਅਤੇ ਉਨ੍ਹਾਂ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਪਿਊਸ਼ ਗੋਇਲ ਨੇ ਕਿਹਾ ਕਿ ਪਾਂਡੇ ਇਸ਼ਤਿਹਾਰਬਾਜ਼ੀ ਦੀ ਦੁਨੀਆ ਵਿੱਚ ਅਨੋਖੇ ਸਨ ਅਤੇ ਉਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਨੇ ਕਹਾਣੀ ਸੁਣਾਉਣ ਦੇ ਢੰਗ ਨੂੰ ਮੁੜ ਪਰਿਭਾਸ਼ਿਤ ਕੀਤਾ।
1980 ਦੇ ਦਹਾਕੇ ਦੇ ਅਖੀਰ ਵਿੱਚ ਪਾਂਡੇ ਨੇ ਸਰਕਾਰ ਵੱਲੋਂ ਤਿਆਰ ਕੀਤੇ ਅਤੇ ਵਿਆਪਕ ਤੌਰ ’ਤੇ ਪ੍ਰਸਿੱਧ ਗੀਤ 'ਮਿਲੇ ਸੁਰ ਮੇਰਾ ਤੁਮ੍ਹਾਰਾ' ਲਈ ਬੋਲ ਲਿਖੇ ਸਨ। ਪੀ.ਟੀ.ਆਈ.

