DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਵਸਤਾਂ ’ਤੇ ਅਮਰੀਕਾ ’ਚ ਵਾਧੂ ਟੈਰਿਫ਼ ਲਾਗੂ, ਭਾਰਤ ਵੱਲੋਂ ਰਾਹ ਲੱਭਣੇ ਸ਼ੁਰੂ

ਮਸਲੇ ਦੇ ਹੱਲ ਲੲੀ ਦੋਵੇਂ ਮੁਲਕਾਂ ਵਿਚਾਲੇ ਕੋਸ਼ਿਸ਼ਾਂ ਰਹਿਣਗੀਆਂ ਜਾਰੀ
  • fb
  • twitter
  • whatsapp
  • whatsapp
Advertisement

ਅਮਰੀਕਾ ’ਚ ਭਾਰਤੀ ਵਸਤਾਂ ’ਤੇ 25 ਫ਼ੀਸਦ ਵਾਧੂ ਟੈਰਿਫ਼ ਅੱਜ ਤੋਂ ਲਾਗੂ ਹੋ ਗਏ ਹਨ। ਰੂਸੀ ਤੇਲ ਖ਼ਰੀਦਣ ਕਰਕੇ ਭਾਰਤ ਨੂੰ ਕੁੱਲ 50 ਫ਼ੀਸਦ ਟੈਰਿਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਰਿਫ਼ ਕਾਰਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਟੈਰਿਫ਼ ਦਾ ਮੁੱਦਾ ਸੁਲਝਾਉਣ ਲਈ ਭਾਰਤ ਅਤੇ ਅਮਰੀਕਾ ਵਿਚਾਲੇ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸੂਤਰਾਂ ਨੇ ਕਿਹਾ ਕਿ ਟੈਰਿਫ਼ ਦਾ ਭਾਰਤੀ ਬਰਾਮਦ ’ਤੇ ਬਹੁਤਾ ਅਸਰ ਪੈਣ ਦੀ ਘੱਟ ਹੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਇਹ ਆਰਜ਼ੀ ਦੌਰ ਹੈ ਅਤੇ ਬਰਾਮਦਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਧਰ ਅਮਰੀਕੀ ਟੈਰਿਫ਼ ਤੋਂ ਝੰਬੇ ਭਾਰਤ ਨੇ ਆਪਣੀਆਂ ਸਨਅਤਾਂ ਅਤੇ ਬਰਾਮਦਕਾਰਾਂ ਨੂੰ ਬਚਾਉਣ ਲਈ ਹੋਰ ਰਾਹ ਲੱਭਣੇ ਸ਼ੁਰੂ ਕਰ ਦਿੱਤੇ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ 50 ਫ਼ੀਸਦ ਟੈਰਿਫ਼ ਲਗਾਏ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ‘ਗੈਰ-ਵਾਜਿਬ ਅਤੇ ਬੇਇਨਸਾਫੀ’ ਕਰਾਰ ਦਿੱਤਾ। ਵਿਦੇਸ਼ ਰਾਜ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਮੁਲਕ ਦੇ ਆਰਥਿਕ ਹਿੱਤਾਂ ਅਤੇ ਊਰਜਾ ਸੁਰੱਖਿਆ ਦੀ ਰਾਖੀ ਲਈ ਵਚਨਬੱਧ ਹੈ। ਇਕ ਅਧਿਕਾਰੀ ਨੇ ਕਿਹਾ ਕਿ ਵਣਜ ਮੰਤਰਾਲੇ ਵੱਲੋਂ ਅਗਲੇ 2-3 ਦਿਨਾਂ ’ਚ ਰਸਾਇਣਾਂ, ਕੀਮਤੀ ਰਤਨਾਂ ਅਤੇ ਗਹਿਣਿਆਂ ਸਮੇਤ ਵੱਖ ਵੱਖ ਸੈਕਟਰਾਂ ਦੇ ਬਰਾਮਦਕਾਰਾਂ ਨਾਲ ਲੜੀਵਾਰ ਮੀਟਿੰਗਾਂ ਕਰਕੇ ਨਵੇਂ ਬਾਜ਼ਾਰ ਲੱਭਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ 2025-26 ਦੇ ਬਜਟ ’ਚ ਐਲਾਨੇ ਗਏ ਬਰਾਮਦ ਪ੍ਰਮੋਸ਼ਨ ਮਿਸ਼ਨ ਦੇ ਗਠਨ ਦਾ ਕੰਮ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਟੈਰਿਫ਼ ਤੋਂ ਝੰਬੇ ਜਾਣ ਵਾਲੇ ਬਰਾਮਦਕਾਰਾਂ ਨੂੰ ਵਿੱਤੀ ਸਹਾਇਤਾ ਦੇ ਨਾਲ ਨਾਲ ਉਨ੍ਹਾਂ ਨੂੰ ਚੀਨ, ਲਾਤੀਨੀ ਅਮਰੀਕਾ ਅਤੇ ਮੱਧ ਪੂਰਬ ਦੇ ਬਾਜ਼ਾਰਾਂ ’ਚ ਆਪਣਾ ਸਮਾਨ ਵੇਚਣ ਲਈ ਵੀ ਹੱਲਾਸ਼ੇਰੀ ਦਿੱਤੀ ਜਾਵੇਗੀ। -ਪੀਟੀਆਈ

ਟੈਰਿਫ਼ ’ਚ ਵਾਧਾ ਮੋਦੀ ਦੀ ਹੇਠਲੇ ਦਰਜੇ ਦੀ ਵਿਦੇਸ਼ ਨੀਤੀ ਦਾ ਨਤੀਜਾ: ਖੜਗੇ

ਨਵੀਂ ਦਿੱਲੀ: ਅਮਰੀਕਾ ਵੱਲੋਂ ਵਾਧੂ ਟੈਰਿਫ਼ ਲਗਾਏ ਜਾਣ ਮਗਰੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨੂੰ ਮੋਦੀ ਸਰਕਾਰ ਦੀ ਹੇਠਲੇ ਦਰਜੇ ਦੀ ਵਿਦੇਸ਼ ਨੀਤੀ ਦਾ ਖ਼ਮਿਆਜ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਟੈਰਿਫ਼ ਵਧਣ ਨਾਲ ਰੁਜ਼ਗਾਰ ਦੇ ਮੌਕੇ ਵੀ ਵੱਡੇ ਪੱਧਰ ’ਤੇ ਖੁੱਸਣਗੇ। ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਭਾਰਤ ਨੂੰ ਟੈਰਿਫ਼ ਕਾਰਨ ਅੰਦਾਜ਼ਨ 2.17 ਲੱਖ ਕਰੋੜ ਦਾ ਝਟਕਾ ਲੱਗੇਗਾ।

Advertisement

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ ਮੁਤਾਬਕ ਮੁਲਕ ਦੀ ਜੀਡੀਪੀ ’ਤੇ ਕਰੀਬ ਇਕ ਫ਼ੀਸਦ ਦਾ ਅਸਰ ਪੈ ਸਕਦਾ ਹੈ ਅਤੇ ਚੀਨ ਨੂੰ ਇਸ ਦਾ ਲਾਹਾ ਮਿਲੇਗਾ। -ਪੀਟੀਆਈ

Advertisement
×