ਛੱਤੀਸਗੜ੍ਹ ਦੇ ਸੁਕਮਾ ਵਿਚ ਬਾਰੂਦੀ ਸੁਰੰਗ ਧਮਾਕੇ ’ਚ ਵਧੀਕ ਐੱਸਪੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ
ASP, other personnel injured in IED blast in Chhattisgarh's Sukma
ਜ਼ਖ਼ਮੀ ਏਐੱਸਪੀ ਦੀ ਹਾਲਤ ਗੰਭੀਰ, ਕਿਸੇ ਦੂਜੇ ਹਸਪਤਾਲ ਤਬਦੀਲ ਕਰਨ ਦੀ ਤਿਆਰੀ
ਸੁਕਮਾ, 9 ਜੂਨ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਅੱਜ ਨਕਸਲੀਆਂ ਵੱਲੋੋਂ ਕੀਤੇ ਬਾਰੁੂਦੀ ਸੁਰੰਗ ਧਮਾਕੇ ਵਿਚ ਸੀਨੀਅਰ ਪੁਲੀਸ ਅਧਿਕਾਰੀ ਤੇ ਸੁਰੱਖਿਆ ਅਮਲੇ ਦੇ ਕੁਝ ਹੋਰ ਮੈਂਬਰ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਕੋਂਟਾ-ਏਰਾਬੋਰ ਸੜਕ ’ਤੇ ਡੋਂਡਰਾ ਪਿੰਡ ਨੇੜੇ ਜਦੋਂ ਇਹ ਧਮਾਕਾ ਹੋਇਆ ਤਾਂ ਵਧੀਕ ਪੁਲੀਸ ਸੁਪਰਡੈਂਟ (ਕੋਂਟਾ ਡਿਵੀਜ਼ਨ) ਆਕਾਸ਼ ਰਾਓ ਗਿਰੀਪੁੰਜੇ ਅਤੇ ਹੋਰ ਕਰਮਚਾਰੀ ਪੈਦਲ ਗਸ਼ਤ ਉੱਤੇ ਸਨ। ਉਨ੍ਹਾਂ ਕਿਹਾ ਕਿ ਨਕਸਲੀਆਂ ਵੱਲੋਂ ਮੰਗਲਵਾਰ ਲਈ ਦਿੱਤੇ ਬੰਦ ਦੇ ਸੱਦੇ ਕਰਕੇ ਗਸ਼ਤ ਸ਼ੁਰੂ ਕੀਤੀ ਗਈ ਸੀ।
ਅਧਿਕਾਰੀ ਨੇ ਕਿਹਾ ਕਿ ਧਮਾਕੇ ਵਿੱਚ ਏਐਸਪੀ ਤੇ ਕੁਝ ਹੋਰ ਪੁਲੀਸ ਅਧਿਕਾਰੀ ਤੇ ਕਰਮਚਾਰੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਕੋਂਟਾ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਏਐੱਸਪੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਏਐੱਸਪੀ ਨੂੰ ਬਿਹਤਰ ਡਾਕਟਰੀ ਸਹਾਇਤਾ ਲਈ ਕਿਸੇ ਹੋਰ ਹਸਪਤਾਲ ਭੇਜਣ ਲਈ ਚਾਰਾਜੋਈ ਜਾਰੀ ਹੈ। -ਪੀਟੀਆਈ

