Political party: ‘ਆਪ’ ਦੀ ਸਾਬਕਾ ਕਨਵੀਨਰ ਅੰਜਲੀ ਦਾਮਨੀਆ ਨੇ ਨਵੀਂ ਰਾਜਨੀਤਕ ਪਾਰਟੀ ਬਣਾਈ
Ex-AAP convener Anjali Damania forms political party
Advertisement
ਮੁੰਬਈ, 24 ਨਵੰਬਰ
ਭ੍ਰਿਸ਼ਟਾਚਾਰ ਵਿਰੋਧੀ ਕਾਰਕੁਨ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਾਬਕਾ ਮਹਿਲਾ ਆਗੂ ਅੰਜਲੀ ਦਾਮਨੀਆ ਨੇ ਮਹਾਰਾਸ਼ਟਰ ਦੀ ਸਿਆਸਤ ’ਚ ‘ਬਦਲਾਅ’ ਲਿਆਉਣ ਦੇ ਮਕਸਦ ਨਾਲ ਅੱਜ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।
ਮੁੰਬਈ ’ਚ ਪ੍ਰੈੱਸ ਕਾਨਫਰੰਸ ਮੌਕੇ ਦਾਮਨੀਆ ਨੇ ਕਿਹਾ ਕਿ ਪਾਰਟੀ ਦੇ ਨਾਮ ਤੇ ਚਿੰਨ੍ਹ ਦਾ ਐਲਾਨ ਪਾਰਟੀ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ ਕੀਤਾ ਜਾਵੇਗਾ। ‘ਆਪ’ ਦੀ ਮਹਾਰਾਸ਼ਟਰ ਇਕਾਈ ਦੀ ਸਾਬਕਾ ਕਨਵੀਨਰ ਦਾਮਨੀਆ ਨੇ ‘ਕ੍ਰਾਂਤੀ’ ਲਿਆਉਣ ਲਈ ਲੋਕਾਂ ਤੋਂ ਸਮਰਥਨ ਮੰਗਦਿਆਂ ਆਖਿਆ, ‘‘ਇਹ ਸਿਧਾਂਤਾਂ ਅਤੇ ਨੈਤਿਕਤਾ ’ਤੇ ਰਾਜਨੀਤੀ ਕਰਨ ਅਤੇ ਲੋਕਾਂ ਤੇ ਸੂਬੇ ਦੀ ਭਲਾਈ ਲਈ ਮੁੱਦੇ ਚੁੱਕਣ ਦਾ ਵੇਲਾ ਹੈ। ਜਦੋਂ ਅਸੀਂ ਘਰੋਂ ਨਿਕਲਦੇ ਹਾਂ ਤਾਂ ਸਾਨੂੰ ਆਪਣੀ ਜਾਤ ਤੇ ਧਰਮ ਦਹਿਲੀਜ਼ ਦੇ ਅੰਦਰ ਛੱਡ ਕੇ ਸਿਰਫ ਇੱਕ ਭਾਰਤੀ ਨਾਗਰਿਕ ਬਣਨਾ ਚਾਹੀਦਾ ਹੈ।’’
ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨਾਲ ਰਾਬਤੇ ਲਈ ਤਕਨੀਕ ਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇਗੀ। -ਪੀਟੀਆਈ
Advertisement
Advertisement
×