Aamir Khan's Guru Nanak Poster: ਆਮਿਰ ਖ਼ਾਨ ਦਾ ਗੁਰੂ ਨਾਨਕ ਦੇਵ ਦੇ ਰੂਪ ’ਚ ਪੋਸਟਰ ਨਕਲੀ ਅਤੇ AI ਸਿਰਜਤ ਹੋਣ ਦਾ ਦਾਅਵਾ
ਅਦਾਕਾਰ ਦੇ ਬੁਲਾਰੇ ਨੇ ਦਿੱਤੀ ਸਫ਼ਾਈ
ਨਵੀਂ ਦਿੱਲੀ, 28 ਅਪਰੈਲ
ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ (Bollywood superstar Aamir Khan) ਨੂੰ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਦੇ ਰੂਪ ਵਿੱਚ ਦਰਸਾਉਂਦਾ ਇੱਕ ਪੋਸਟਰ "ਪੂਰੀ ਤਰ੍ਹਾਂ ਨਕਲੀ ਅਤੇ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ"। ਇਹ ਦਾਅਵਾ ਸੋਮਵਾਰ ਨੂੰ ਅਦਾਕਾਰ ਦੇ ਇੱਕ ਬੁਲਾਰੇ ਕੀਤਾ ਅਤੇ ਕਿਹਾ ਕਿ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ।
ਪੋਸਟਰ ਵਿੱਚ ਆਮਿਰ ਨੂੰ "ਗੁਰੂ ਨਾਨਕ" ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਦਾ ਟੀਜ਼ਰ ਟ੍ਰੇਲਰ ਛੇਤੀ ਹੀ ਆਉਣ ਵਾਲਾ ਹੈ। ਇੱਕ ਬਿਆਨ ਵਿੱਚ, ਅਦਾਕਾਰ ਦੇ ਬੁਲਾਰੇ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ 'ਤੇ ਜਾਅਲੀ ਖ਼ਬਰਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ।
ਬੁਲਾਰੇ ਨੇ ਬਿਆਨ ਵਿੱਚ ਕਿਹਾ, "ਆਮਿਰ ਖ਼ਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਉਂਦਾ ਪੋਸਟਰ ਪੂਰੀ ਤਰ੍ਹਾਂ ਜਾਅਲੀ ਅਤੇ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ। ਆਮਿਰ ਖ਼ਾਨ ਦਾ ਅਜਿਹੇ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਸਬੰਧ ਨਹੀਂ ਹੈ। ਉਹ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਸਤਿਕਾਰ ਕਰਦਾ ਹੈ ਅਤੇ ਕਦੇ ਵੀ ਕਿਸੇ ਵੀ ਨਿਰਾਦਰ ਵਾਲੀ ਚੀਜ਼ ਦਾ ਹਿੱਸਾ ਨਹੀਂ ਬਣੇਗਾ। ਕਿਰਪਾ ਕਰਕੇ ਜਾਅਲੀ ਖ਼ਬਰਾਂ ਵਿੱਚ ਨਾ ਫਸੋ।"
ਪਿਛਲੇ ਸਾਲ, ਆਮਿਰ ਦਾ ਇੱਕ ਜਾਅਲੀ ਵੀਡੀਓ ਲੋਕ ਸਭਾ ਚੋਣਾਂ ਤੋਂ ਪਹਿਲਾਂ "ਜੁਮਲਾ" (ਝੂਠੇ ਵਾਅਦੇ) ਤੋਂ ਬਚਣ ਬਾਰੇ ਗੱਲ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪੀਟੀਆਈ