ਈਵੀਐੱਮ ਤੇ ਵੀਵੀਪੈਟ ’ਚ ਦਰਜ ਵੋਟਾਂ ਦੇ ਮਿਲਾਨ ਸਬੰਧੀ ਅਰਜ਼ੀ ’ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, 17 ਜੁਲਾਈ ਸੁਪਰੀਮ ਕੋਰਟ ਨੇ ਈਵੀਐੱਮ ਤੇ ਵੀਵੀਪੈਟ ’ਚ ਦਰਜ ਵੋਟਾਂ ਦੇ ਮਿਲਾਨ ਸਬੰਧੀ ਐੱਨਜੀਓ ਦੀ ਅਰਜ਼ੀ ’ਤੇ ਅੱਜ ਚੋਣ ਕਮਿਸ਼ਨ ਤੋਂ ਜਵਾਬ ਮੰਗ ਲਿਆ ਹੈ। ਐੱਨਜੀਓ ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ (ਏਡੀਆਰ) ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ...
Advertisement 
ਨਵੀਂ ਦਿੱਲੀ, 17 ਜੁਲਾਈ
ਸੁਪਰੀਮ ਕੋਰਟ ਨੇ ਈਵੀਐੱਮ ਤੇ ਵੀਵੀਪੈਟ ’ਚ ਦਰਜ ਵੋਟਾਂ ਦੇ ਮਿਲਾਨ ਸਬੰਧੀ ਐੱਨਜੀਓ ਦੀ ਅਰਜ਼ੀ ’ਤੇ ਅੱਜ ਚੋਣ ਕਮਿਸ਼ਨ ਤੋਂ ਜਵਾਬ ਮੰਗ ਲਿਆ ਹੈ। ਐੱਨਜੀਓ ‘ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼’ (ਏਡੀਆਰ) ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ ਹੈ ਕਿ ਵੋਟਰਾਂ ਦੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਵਿੱਚ ਦਰਜ ਵੋਟਾਂ ਦਾ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟਰੇਲ ਮਸ਼ੀਨਾਂ (ਵੀਵੀਪੈਟ) ਰਾਹੀਂ ਮਿਲਾਨ ਕੀਤਾ ਜਾਵੇ ਅਤੇ ਵੋਟਰ ਵੀਵੀਪੈਟ ਰਾਹੀਂ ਇਹ ਯਕੀਨੀ ਕਰ ਸਕਣ ਕਿ ਉਨ੍ਹਾਂ ਦੀ ਵੋਟ ‘ਜਿਸ ਤਰ੍ਹਾਂ ਦਰਜ ਹੋਈ ਹੈ, ਉਸੇ ਤਰ੍ਹਾਂ ਗਿਣੀ ਗਈ ਹੈ’। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੀ ਬੈਂਚ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਨਹੀਂ ਕਰ ਰਹੀ, ਸਗੋਂ ਸਿਰਫ਼ ਐੱਨਜੀਓ ਏਡੀਆਰ ਵੱਲੋਂ ਦਾਇਰ ਪਟੀਸ਼ਨ ਦੀ ਇੱਕ ਕਾਪੀ ਕਮਿਸ਼ਨ ਦੇ ਸਥਾਈ ਵਕੀਲ ਨੂੰ ਦੇਣ ਲਈ ਕਹਿ ਰਹੀ ਹੈ। ਬੈਂਚ ਨੇ ਚੋਣ ਕਮਿਸ਼ਨ ਨੂੰ ਤਿੰਨ ਹਫ਼ਤਿਆਂ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। -ਪੀਟੀਆਈ
Advertisement
Advertisement 
Advertisement 
× 

