‘ਇੱਕ ਪਲ ਆਉਂਦਾ ਹੈ’: ਮਮਦਾਨੀ ਨੇ ਇਤਿਹਾਸਕ ਜਿੱਤ ਤੋਂ ਬਾਅਦ ਨਹਿਰੂ ਦਾ ਹਵਾਲਾ ਦਿੱਤਾ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਅਤੇ ਇੱਕ ਸਦੀ ਵਿੱਚ ਮੇਅਰਲ ਚੋਣ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਡੈਮੋਕ੍ਰੇਟਿਕ ਸਮਾਜਵਾਦੀ ਮਮਦਾਨੀ ਨੇ ਆਪਣੇ ਪ੍ਰਗਤੀਸ਼ੀਲ ਏਜੰਡੇ ਦੀ ਤਾਕਤ ’ਤੇ...
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਅਤੇ ਇੱਕ ਸਦੀ ਵਿੱਚ ਮੇਅਰਲ ਚੋਣ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ।
ਡੈਮੋਕ੍ਰੇਟਿਕ ਸਮਾਜਵਾਦੀ ਮਮਦਾਨੀ ਨੇ ਆਪਣੇ ਪ੍ਰਗਤੀਸ਼ੀਲ ਏਜੰਡੇ ਦੀ ਤਾਕਤ ’ਤੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਅਤੇ ਰਿਪਬਲਿਕਨ ਕਰਟਿਸ ਸਲੀਵਾ ਨੂੰ ਹਰਾਇਆ, ਜੋ ਨਿਊਯਾਰਕ ਦੀ ਰਾਜਨੀਤੀ ਵਿੱਚ ਇੱਕ ਵੱਡੇ ਬਦਲਾਅ ਦਾ ਸੰਕੇਤ ਹੈ।
ਇਸ ਮੌਕੇ ਭਾਵੁਕ ਹੁੰਦਿਆਂ ਮਮਦਾਨੀ ਨੇ ਜਵਾਹਰ ਲਾਲ ਨਹਿਰੂ ਦੇ ਇਤਿਹਾਸਕ ਸ਼ਬਦਾਂ ਨੂੰ ਦੁਹਰਾਇਆ ਅਤੇ ਕਿਹਾ, ‘‘ਇਤਿਹਾਸ ਵਿੱਚ ਇੱਕ ਪਲ ਅਜਿਹਾ ਆਉਂਦਾ ਹੈ, ਪਰ ਬਹੁਤ ਘੱਟ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵਿੱਚ ਕਦਮ ਰੱਖਦੇ ਹਾਂ, ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਅਤੇ ਜਦੋਂ ਲੰਬੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਨੂੰ ਬੋਲ ਮਿਲਦੇ ਹਨ। ਅੱਜ ਰਾਤ, ਅਸੀਂ ਪੁਰਾਣੇ ਤੋਂ ਨਵੇਂ ਵਿੱਚ ਕਦਮ ਰੱਖਿਆ ਹੈ।’’
ਜਿੱਤ ਦੀ ਪਾਰਟੀ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ, ਮਮਦਾਨੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸਿਆਸੀ ਵੰਸ਼ ਨੂੰ ਉਖਾੜ ਦਿੱਤਾ ਹੈ ਅਤੇ ਉਹ ਹੁਣ ਅਜਿਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਹਨ ਜੋ ਕੁਝ ਕੁ ਲੋਕਾਂ ਦੇ ਹਿੱਤ ਵਿੱਚ ਸੀ।
ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਪਬਲਿਕਨ ਹਾਰਾਂ ਦਾ ਕਾਰਨ ਆਪਣੇ ਚੋਣ ਪੱਤਰ ’ਤੇ ਨਾ ਹੋਣਾ ਅਤੇ ਸ਼ਟਡਾਊਨ ਦੇ ਮੁੱਦਿਆਂ ਨੂੰ ਦੱਸਿਆ ਹੈ।
ਭਾਸ਼ਣ ਦੌਰਾਨ ਮਮਦਾਨੀ ਨੇ ਕਿਹਾ, ‘‘ਦੋਸਤੋ, ਅਸੀਂ ਇੱਕ ਰਾਜਨੀਤਿਕ ਰਾਜਵੰਸ਼ ਨੂੰ ਉਖਾੜ ਦਿੱਤਾ ਹੈ। ਮੈਂ ਐਂਡਰਿਊ ਕੁਓਮੋ ਨੂੰ ਨਿੱਜੀ ਜ਼ਿੰਦਗੀ ਵਿੱਚ ਸ਼ੁਭਕਾਮਨਾਵਾਂ ਦਿੰਦਾ ਹਾਂ, ਪਰ ਅੱਜ ਰਾਤ ਆਖਰੀ ਵਾਰ ਹੋਵੇ ਜਦੋਂ ਮੈਂ ਉਸਦਾ ਨਾਮ ਲਵਾਂ, ਕਿਉਂਕਿ ਅਸੀਂ ਇੱਕ ਅਜਿਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਹਾਂ ਜੋ ਬਹੁਤਿਆਂ ਨੂੰ ਛੱਡ ਦਿੰਦੀ ਹੈ ਅਤੇ ਸਿਰਫ਼ ਕੁਝ ਕੁ ਲੋਕਾਂ ਦੀ ਸੁਣਦੀ ਹੈ। ਨਿਊਯਾਰਕ, ਅੱਜ ਰਾਤ ਤੁਸੀਂ ਇਹ ਕਰ ਦਿਖਾਇਆ ਹੈ।’’

