DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Rajasthan ਦੇ ਪ੍ਰਤਾਪਗੜ੍ਹ ’ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ 

Huge cache of weapons seized from Rajasthan's Pratapgarh   
  • fb
  • twitter
  • whatsapp
  • whatsapp
Advertisement
ਜੈਪੁਰ, 2 ਜੁਲਾਈ
Anti-Gangster Task Force ਨੇ ਅੰਤਰ-ਰਾਜੀ ਹਥਿਆਰ ਸਪਲਾਈ ਨੈੱਟਵਰਕ ਨੂੰ ਖਤਮ ਕਰਨ ਦੀ ਮੁਹਿੰਮ ਦੌਰਾਨ ਦੋ ਮੁੱਖ ਸ਼ੱਕੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਜ਼ਬਤ ਕੀਤਾ ਹੈ। ਪੁਲੀਸ ਨੇ ਅੱਜ ਇਹ  ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ Anti-Gangster Task Force (AGTF) ਅਤੇ ਪ੍ਰਤਾਪਗੜ੍ਹ ਪੁਲੀਸ ਨੇ ਛੋਟੀ ਸਦਰੀ ਇਲਾਕੇ ਤੋਂ 14 ਗ਼ੈਰ-ਕਾਨੂੰਨੀ ਹਥਿਆਰ, 1,860 ਤੋਂ ਵੱਧ ਕਾਰਤੂਸ ਤੇ 10 ਮੈਗਜ਼ੀਨ ਜ਼ਬਤ ਕੀਤੇ ਹਨ। 
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਦੇ ਨਾਗਦਾ ਦਾ ਰਹਿਣ ਵਾਲਾ ਗੈਂਗਸਟਰ ਸਲਮਾਨ ਖਾਨ (38) ਤੇ ਝਲਾਵਰ ਦਾ ਰਹਿਣ ਵਾਲਾ ਹਥਿਆਰ ਸਪਲਾਇਰ ਰਾਕੇਸ਼ ਕੁਮਾਰ ਸ਼ਾਮਲ ਹੈ। 
ਏਜੀਟੀਐੱਫ ਦੇ Additional Director Dinesh MN ਅਨੁਸਾਰ ਇਹ ਕਾਰਵਾਈ ਡੀਆਈਜੀ ਪੁਲੀਸ ਯੋਗੇਸ਼ ਯਾਦਵ ਦੀ ਨਿਗਰਾਨੀ ਹੇਠ ਕੀਤੀ ਗਈ ਅਤੇ ਬਾਂਸਵਾੜਾ, ਪ੍ਰਤਾਪਗੜ੍ਹ ਅਤੇ ਚਿਤੌੜਗੜ੍ਹ ਭੇਜੀਆਂ ਪੁਲਿਸ ਟੀਮਾਂ ਵੱਲੋਂ ਖ਼ੂਫ਼ੀਆ ਜਾਣਕਾਰੀ ਇਕੱਤਰ ਕੀਤੀ ਗਈ ਸੀ।  ਇਸ ਮਗਰੋਂ ਉਨ੍ਹਾਂ ਨੇ 28 ਜੂਨ ਨੂੰ ਛੋਟੀ ਸਦਰੀ-ਨੀਮਚ ਰੋਡ ਤੋਂ ਹਥਿਆਰਾਂ ਦੀ ਸਪਲਾਈ ਲੜੀ ਦੇ crucial link ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਉਸ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ’ਤੇ ਪੁਲੀਸ ਸਲਮਾਨ ਖ਼ਾਨ ਤੱਕ ਪਹੁੰਚੀ, ਜੋ ਪਹਿਲਾਂ ਹੀ ਅਗਵਾ ਦੇ ਮਾਮਲੇ ਵਿੱਚ ਬਾਂਸਵਾੜਾ ਜੇਲ੍ਹ ਵਿੱਚ ਬੰਦ ਸੀ। -ਪੀਟੀਆਈ
ਹਿਰਾਸਤੀ ਪੁੱਛ ਪੜਤਾਲ ਦੌਰਾਨ ਸਲਮਾਨ ਨੇ ਆਪਣੇ ਪਰਿਵਾਰ ਦੇ ਅਪਰਾਧਕ ਸਬੰਧਾਂ ਦਾ ਖੁਲਾਸਾ ਕੀਤਾ। ਸਲਮਾਨ ਦਾ ਪਿਤਾ ਸ਼ੇਰ ਖ਼ਾਨ ਪਠਾਨ ਜੋ ਕਿ ਇੱਕ ਸਾਬਕਾ ਪੁਲਿਸ ਕਰਮਚਾਰੀ ਸੀ, ਕਤਲ ਸਣੇ ਤਿੰਨ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਮਗਰੋਂ ਮੁਕਾਬਲੇ ’ਚ ਮਾਰਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਸਲਮਾਨ ਹਮਲਾ, ਜਬਰੀ ਵਸੂਲੀ, ਅਸਲਾ ਐਕਟ ਦੀ ਉਲੰਘਣਾ, ਚੋਰੀ, ਕਤਲ ਦੀ ਕੋਸ਼ਿਸ਼ ਅਤੇ ਐੱਨਡੀਪੀਐੱਸ ਐਕਟ ਤਹਿਤ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਨੈੱਟਰਵਕ ਦੇ ਹੋਰ ਮੈਂਬਰਾਂ ਦਾ ਪਤਾ ਲਾਉਣ ਲਈ   ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
×