ਪੱਛਮੀ ਬੰਗਾਲ ਵਿੱਚ ਟਰੱਕ ਤੇ ਕਾਰ ਦੀ ਟੱਕਰ ’ਚ 9 ਹਲਾਕ
ਸਵੇਰੇ 6 ਵਜੇ ਦੇ ਕਰੀਬ ਪੁਰੂਲੀਆ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇਅ 8 ’ਤੇ ਵਾਪਰਿਆ ਹਾਦਸਾ
Advertisement
ਪੁਰੂਲੀਆ(ਪੱਛਮੀ ਬੰਗਾਲ), 20 ਜੂਨ
ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਅੱਜ ਸਵੇਰੇ ਟਰੱਕ ਤੇ ਕਾਰ ਦੀ ਆਹਮੋ ਸਾਹਮਣੀ ਟੱਕਰ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ।
Advertisement
ਅਧਿਕਾਰੀ ਨੇ ਕਿਹਾ ਕਿ ਹਾਦਸਾ ਸ਼ੁੱਕਰਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਕੌਮੀ ਸ਼ਾਹਰਾਹ 18 ਉੱਤੇ ਜ਼ਿਲ੍ਹੇ ਦੇ ਬਲਰਾਮਪੁਰ ਪੁਲੀਸ ਥਾਣੇ ਅਧੀਨ ਆਉਂਦੇ ਨਾਮਸ਼ੋਲ ਪਿੰਡ ਵਿਚ ਹੋਇਆ।
ਬਲਰਾਮਪੁਰ ਪੁਲੀਸ ਥਾਣੇ ਦੇ ਇੰਚਾਰਜ ਸੌਮਿਆਦੀਪ ਮਲਿਕ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਐੱਸਯੂਵੀ ਤੇ ਟਰੱਕ ਦੀ ਆਹਮੋ ਸਾਹਮਣੀ ਟੱਕਰ ਵਿਚ ਕਾਰ ਸਵਾਰ ਨੌਂ ਵਿਅਕਤੀਆਂ ਦੀ ਮੌਤ ਹੋ ਗਈ।’’
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
×